ਯੁਵਰਾਜ ਨੇ ਧੋਨੀ ਨੂੰ ਭਵਿੱਖ ਦੇ ਲਈ ਦਿੱਤੀਆਂ ਸ਼ੁੱਭਕਾਮਨਾਵਾਂ
Monday, Aug 17, 2020 - 02:32 AM (IST)
ਨਵੀਂ ਦਿੱਲੀ- ਭਾਰਤੀ ਟੀਮ ਦੇ ਦਿੱਗਜ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ 'ਤੇ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਧੋਨੀ ਦੇ ਨਾਲ ਕਈ ਯਾਦਗਾਰ ਸਾਂਝੇਦਾਰੀਆਂ ਕਰਨ ਵਾਲੇ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀ ਹਨ। ਵਿਸ਼ਵ ਕੱਪ 2011 ਦੀ ਖਿਤਾਬੀ ਜਿੱਤ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਯੁਵਰਾਜ ਨੇ ਟਵਿੱਟਰ ਕਰ ਲਿਖਿਆ- ਵਧਾਈ ਹੋ ਐੱਮ. ਐੱਸ. ਧੋਨੀ ਇਕ ਮਹਾਨ ਕਰੀਅਰ ਦੇ ਲਈ! ਸਾਡੇ ਦੇਸ਼ ਦੇ ਲਈ 2007 ਵਿਸ਼ਵ ਕੱਪ ਤੇ 2011 ਵਿਸ਼ਵ ਕੱਪ ਟਰਾਫੀ ਜਿੱਤਣ ਜਾ ਆਨੰਦ ਲੈਣ ਤੋਂ ਇਲਾਵਾ ਮੈਦਾਨ 'ਤੇ ਕਈ ਯਾਦਗਾਰ ਸਾਂਝੇਦਾਰੀਆਂ ਕੀਤੀਆਂ। ਭਵਿੱਖ ਦੇ ਲਈ ਮੇਰੀਆਂ ਤੁਹਾਨੂੰ ਸ਼ੁੱਭਕਾਮਨਾਵਾਂ।
ਜ਼ਿਕਰਯੋਗ ਹੈ ਕਿ ਯੁਵਰਾਜ ਨੇ ਧੋਨੀ ਦੇ ਨਾਲ ਮਹੱਤਵਪੂਰਨ ਮੌਕਿਆਂ 'ਤੇ ਕਈ ਯਾਦਗਾਰ ਸਾਂਝੇਦਾਰੀਆਂ ਕਰ ਭਾਰਤ ਨੂੰ ਅਹਿਮ ਜਿੱਤ ਦਿਵਾਈ ਹੈ। ਆਮ ਤੌਰ 'ਤੇ ਯੁਵਰਾਜ ਨੂੰ ਸਾਬਕਾ ਕਪਤਾਨ ਧੋਨੀ ਦਾ ਆਲੋਚਕ ਮੰਨਿਆ ਜਾਂਦਾ ਹੈ ਪਰ ਬੀਤੇ ਦਿਨੀਂ ਯੁਵਰਾਜ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਸ ਦੇ ਅੰਤਰਰਾਸ਼ਟਰੀ ਕਰੀਅਰ ਨੂੰ ਧੋਨੀ ਨੇ ਹੀ ਉਸ ਨੇ ਠੀਕ ਮਾਈਨਿਆਂ 'ਚ ਅਸਲ ਦਾ ਅਹਿਸਾਸ ਕਰਵਾਇਆ ਸੀ।