ਜਦੋਂ ਖ਼ੂਨ ਦੀਆਂ ਉਲਟੀਆਂ ਤੇ ਕੈਂਸਰ ਨਾਲ ਲੜਦੇ ਹੋਏ ਯੁਵੀ ਨੇ ਭਾਰਤ ਨੂੰ ਬਣਾਇਆ ਵਰਲਡ ਚੈਂਪੀਅਨ

12/12/2019 10:05:21 AM

ਸਪੋਰਟਸ ਡੈਸਕ— 12 ਦਸੰਬਰ ਭਾਵ ਅੱਜ ਭਾਰਤੀ ਕ੍ਰਿਕਟ ਦੇ ਮਸ਼ਹੂਰ ਖਿਡਾਰੀ ਅਤੇ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਦਾ 38ਵਾਂ ਜਨਮ ਦਿਨ ਹੈ। ਯੁਵਰਾਜ ਸਿੰਘ ਟੀ-20 ਅਤੇ ਵਨ-ਡੇ ਕ੍ਰਿਕਟ ਦੇ ਸਰਵਸ੍ਰੇਸ਼ਠ ਭਾਰਤੀ ਬੱਲੇਬਾਜ਼ਾਂ 'ਚ ਸ਼ੁਮਾਰ ਕੀਤੇ ਜਾਂਦੇ ਹਨ। ਟੀ-20 ਵਰਲਡ ਕੱਪ 2007 'ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਜੜਨ ਵਾਲੇ ਯੁਵਰਾਜ ਨੂੰ 'ਸਿਕਸਰ ਕਿੰਗ' ਦਾ ਨਾਂ ਮਿਲਿਆ।
PunjabKesari
ਇਸੇ ਮੈਚ  'ਚ ਯੁਵਰਾਜ ਸਿਰਫ 16 ਗੇਂਦ 'ਤੇ ਤਿੰਨ ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾ ਦਿੱਤੀਆਂ ਸਨ। ਇਸ ਮੈਚ 'ਚ ਯੁਵਰਾਜ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਨ ਕਾਰਨ ਇੰਗਲੈਂਡ ਦੇ ਗੇਂਦਬਾਜ਼ ਅਤੇ ਫੀਲਡਰ ਉਨ੍ਹਾਂ ਦੇ ਅੱਗੇ ਡਰੇ-ਸਹਿਮੇ ਨਜ਼ਰ ਆ ਰਹੇ ਸਨ। ਇਸ ਮੈਚ ਦੇ ਬਾਅਦ ਯੁਵਰਾਜ ਨੇ ਕਿਹਾ ਸੀ, ''ਜਦੋਂ ਮੇਰੇ ਓਵਰ 'ਚ ਪੰਜ ਛੱਕੇ ਲੱਗੇ ਤਾਂ ਇਸ ਤੋਂ ਬਾਅਦ ਮੈਨੂੰ ਇੰਨੀ ਗਿਣਤੀ 'ਚ ਫੋਨ ਆਏ, ਜਿੰਨੇ ਸ਼ਾਇਦ ਸੈਂਕੜਾ ਬਣਾਉਣ ਦੇ ਬਾਅਦ ਵੀ ਓਨੇ ਨਹੀਂ ਆਉਂਦੇ। 2011 'ਚ ਟੀਮ ਇੰਡੀਆ ਨੂੰ ਵਨ-ਡੇ ਵਰਲਡ ਕੱਪ ਦਿਵਾਉਣ 'ਚ ਯੁਵਰਾਜ ਨੇ ਗੇਂਦ ਅਤੇ ਬੱਲੇ ਦੋਹਾਂ ਨਾਲ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ ਅਤੇ 'ਮੈਨ ਆਫ ਦਿ ਟੂਰਨਾਮੈਂਟ' ਬਣੇ ਸਨ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਉਸ ਵਰਲਡ ਕੱਪ 'ਚ ਯੁਵਰਾਜ ਨੇ ਇਹ ਪ੍ਰਦਰਸ਼ਨ ਕੈਂਸਰ ਜਿਹੀ ਬੀਮਾਰੀ ਨਾਲ ਪੀੜਤ ਹੋਣ ਦੇ ਬਾਅਦ ਖ਼ੂਨ ਦੀਆਂ ਉਲਟੀਆਂ ਕਰਦੇ ਹੋਏ ਕੀਤਾ ਸੀ।
PunjabKesari
ਵਰਲਡ ਕੱਪ ਦੇ ਤੁਰੰਤ ਬਾਅਦ ਜਦੋਂ ਖੁਲਾਸਾ ਹੋਇਆ ਕਿ ਯੁਵਰਾਜ ਦੇ ਖੱਬੇ ਫੇਫੜੇ 'ਚ ਗੋਲਫ ਬਾਲ ਦੇ ਬਰਾਬਰ ਟਿਊਮਰ ਹੈ, ਤਾਂ ਪੂਰਾ ਦੇਸ਼ ਨਿਰਾਸ਼ਾ 'ਚ ਡੁੱਬ ਗਿਆ ਸੀ। ਹਰ ਜਗ੍ਹਾ ਇਸ ਧਾਕੜ ਕ੍ਰਿਕਟਰ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਸਨ। ਯੁਵਰਾਜ ਨੂੰ ਅਮਰੀਕਾ 'ਚ ਆਪਣੇ ਇਲਾਜ਼ ਦੇ ਦੌਰਾਨ ਕੀਮੋਥੈਰੇਪੀ ਦੇ ਦਰਦ ਭਰੇ ਦੌਰ ਤੋਂ ਗੁਜ਼ਰਨਾ ਪਿਆ ਸੀ। ਕਿਸੇ ਨੂੰ ਉਮੀਦ ਨਹੀਂ ਸੀ ਕਿ ਯੁਵਰਾਜ ਫਿਰ ਤੋਂ ਮੈਦਾਨ 'ਤੇ ਵਾਪਸੀ ਕਰਰੇ 'ਚ ਸਫਲ ਰਹਿਣਗੇ, ਇਸ ਨੂੰ ਯੁਵਰਾਜ ਦੀ ਦਿਲੇਰੀ ਹੀ ਕਿਹਾ ਜਾਵੇਗਾ ਕਿ ਨਾ ਸਿਰਫ ਉਸ ਨੇ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕੀਤੀ ਸਗੋਂ ਕਾਮਯਾਬੀ ਵੀ ਹਾਸਲ ਕੀਤੀ।
PunjabKesari
ਇੰਝ ਰਿਹਾ ਯੁਵੀ ਦਾ ਕ੍ਰਿਕਟ ਕਰੀਅਰ
ਤੁਹਨੂੰ ਦਸ ਦਈਏ ਕਿ ਜੇਕਰ ਯੁਵੀ ਦੇ ਕ੍ਰਿਕਟ ਕਰੀਅਰ 'ਤੇ ਇਕ ਨਜ਼ਰ ਮਾਰੀਏ ਤਾਂ ਉਸ ਨੇ 304 ਵਨ-ਡੇ ਮੈਚਾਂ 'ਚ 14 ਸੈਂਕੜੇ ਅਤੇ 52 ਅਰਧ ਸੈਂਕੜਿਆਂ ਦੇ ਦਮ 'ਤੇ 8701 ਦੌੜਾਂ ਬਣਾਈਆਂ ਹਨ। ਵਨ-ਡੇ ਕ੍ਰਿਕਟ 'ਚ ਯੁਵਰਾਜ ਦਾ ਔਸਤ 36.50 ਦਾ ਹੈ। ਦੂਜੇ ਪਾਸੇ 40 ਟੈਸਟ ਮੈਚਾਂ 'ਚ ਯੁਵੀ ਦੇ ਬੱਲੇ ਤੋਂ 3 ਸੈਂਕੜੇ ਅਤੇ 11 ਅਰਧ ਸੈਂਕੜੇ ਨਿਕਲੇ ਹਨ। ਯੁਵੀ ਨੇ 33.79 ਦੇ ਔਸਤ ਨਾਲ ਟੈਸਟ ਕ੍ਰਿਕਟ 'ਚ 1900 ਦੌੜਾਂ ਬਣਾਈਆਂ । ਟੀ-20 'ਚ 58 ਮੈਚਾਂ 'ਚ ਉਸ ਨੇ 8 ਅਰਧ ਸੈਂਕੜੇ ਦੇ ਦਮ 'ਤੇ 1177 ਦੌੜਾਂ ਬਣਾਈਆਂ। ਟੀ-20 'ਚ ਯੁਵੀ ਦਾ ਸਟ੍ਰਾਈਕ ਰੇਟ 136.4 ਰਿਹਾ।

 


Tarsem Singh

Content Editor

Related News