ਯੁਵੀ ਨੂੰ ਗਲੋਬਲ ਟੀ-20 ਲੀਗ ਲਈ ਮਿਲੀ NOC, ਹੋਰਾਂ ਨੂੰ ਨਹੀਂ ਮਿਲੇਗੀ ਇਜਾਜ਼ਤ

08/16/2019 2:41:53 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀ. ਸੀ. ਸੀ. ਆਈ ਨੇ ਕਨਾਡਾ 'ਚ ਖੇਡੀ ਜਾ ਰਹੀ ਗਲੋਬਲ ਟੀ-20 ਲੀਗ ਲਈ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੂੰ ਐੱਨ. ਓ. ਸੀ. ਦੇ ਦਿੱਤੀ ਸੀ। ਪਰ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਯੁਵਰਾਜ ਸਿੰਘ ਦਾ ਮਾਮਲਾ ਨਿਯਮ ਤੋਂ ਅਲਗ ਹੈ ਅਤੇ ਉਹ ਕਿਸੇ ਹੋਰ ਨੂੰ ਇਸ ਤਰ੍ਹਾਂ ਦੀ ਐੱਨ. ਓ. ਸੀ. ਨਹੀਂ ਦੇਵੇਗੀ।  

ਸੀ. ਓ. ਏ ਦੇ ਇਕ ਮੈਂਬਰ ਨੇ ਆਈ. ਏ. ਐੱਨ. ਐੱਸ ਨਾਲ ਇਸ ਗੱਲ ਦੀ ਪੁੱਸ਼ਟੀ ਵੀ ਕੀਤੀ ਹੈ। ਸੀ. ਓ.ਏ. ਮੈਂਬਰ ਨੇ ਕਿਹਾ, ਯੁਵਰਾਜ ਸਿੰਘ ਦਾ ਮਾਮਲਾ ਅਲਗ ਮਾਮਲਾ ਹੈ। ਅਸੀਂ ਕਿਸੇ ਹੋਰ ਖਿਡਾਰੀ ਨੂੰ ਵਿਦੇਸ਼ੀ ਲੀਗ 'ਚ ਖੇਡਣ ਲਈ ਐੱਨ. ਓ. ਸੀ ਨਹੀਂ ਦੇਣਗੇ। ਅਸੀਂ ਇਸ ਮੁੱਦੇ 'ਤੇ ਚਰਚਾ ਕੀਤੀ ਹੈ ਤੇ ਫੈਸਲਾ ਲਿਆ ਹੈ ਕਿ ਇਸ 'ਤੇ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੈ।PunjabKesari ਬੋਰਡ ਦੇ ਅਧਿਕਾਰੀ ਨੇ ਕਿਹਾ, ਨਿਰੰਤਰਤਾ ਦੀ ਵੀ ਕੋਈ ਚੀਜ਼ ਹੁੰਦੀ ਹੈ, ਪਰ ਇਹ ਇਸ ਸਮੇਂ ਬੋਰਡ 'ਚ ਇਹ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਨਹੀਂ ਹੈ। ਜਦੋਂ ਖਿਡਾਰੀਆਂ ਤੇ ਉਨ੍ਹਾਂ ਦੇ ਕਰੀਅਰ ਦੀ ਗੱਲ ਆਉਂਦੀ ਹੈ ਤਾਂ ਮਨਮਰਜ਼ੀ ਵਾਲਾ ਰਵੱਈਆ ਨਹੀਂ ਚੱਲ ਸਕਦਾ। ਕਈ ਅਜਿਹੇ ਖਿਡਾਰੀ ਹਨ ਜੋ ਹੁਣ ਭਾਰਤੀ ਟੀਮ ਦਾ ਹਿੱਸਾ ਨਹੀਂ ਹੋ ਸਕਦੇ ਕਿਉਂਕਿ ਉਹ ਬੋਰਡ ਦੀ ਨੀਤੀ 'ਚ ਨਹੀਂ ਹਨ ਤੇ ਅਜਿਹੇ ਖਿਡਾਰੀ ਹੁਣ ਸੰਨਿਆਸ ਦੇ ਬਾਰੇ 'ਚ ਸੋਚ ਰਹੇ ਹੋਣਗੇ ਤਾਂ ਕਿ ਉਹ ਵਿਦੇਸ਼ੀ ਲੀਗ 'ਚ ਖੇਡ ਸਕਣ। ਇਹ ਅਚਾਨਕ ਨਾਲ ਲਿਆ ਗਿਆ ਯੂ-ਟਰਨ ਉਨ੍ਹਾਂ ਲਈ ਬੇਈਮਾਨੀ ਹੈ।


Related News