ਫੀਲਡਿੰਗ ਦੌਰਾਨ ਨਜ਼ਰ ਆਇਆ ਯੁਵਰਾਜ਼ ਸਿੰਘ ਦਾ ਪੁਰਾਣਾ ਰੂਪ, ਹਵਾ 'ਚ ਉੱਡਦੇ ਹੋਏ ਫੜਿਆ ਕੈਚ (ਵੀਡੀਓ)

08/04/2019 6:38:25 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਯੁਵਰਾਜ ਸਿੰਘ ਇਸ ਸਮੇਂ ਗਲੋਬਲ ਕਨਾਡਾ ਟੀ-20 ਲੀਗ 'ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀ ਟੀਮ ਟੋਰੰਟੋ ਨੈਸ਼ਨਲਸ ਦਾ ਮੁਕਾਬਲਾ ਬਰੈਂਪਟਨ ਵੂਲਵਸ ਨਾਲ ਹੋਇਆ। ਇਸ ਮੈਚ 'ਚ ਯੁਵਰਾਜ ਸਿੰਘ ਦਾ ਬੱਲਾ ਜਮ ਕੇ ਬੋਲਿਆ ਪਰ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਫੀਲਡਿੰਗ 'ਚ ਵੀ ਕਮਾਲ ਕੀਤਾ। 

ਹਵਾ 'ਚ ਸ਼ਾਨਦਾਰ ਕੈਚ ਫੜਿਆ
ਯੁਵਰਾਜ ਸਿੰਘ ਆਪਣੇ ਇੰੰਟਰਨੈਸ਼ਨਲ ਕਰੀਅਰ ਦੇ ਦੌਰਾਨ ਦੁਨੀਆ ਦੇ ਸਭ ਤੋਂ ਬਿਹਤਰੀਨ ਫੀਲਡਰਾਂ 'ਚ ਗਿਣੇ ਜਾਂਦੇ ਸਨ। ਰੋਗ ਤੇ ਵੱਧਦੀ ਉਮਰ ਦੇ ਨਾਲ ਉਨ੍ਹਾਂ ਦੀ ਫੀਲਡਿੰਗ 'ਚ ਜਰੂਰ ਕਮੀ ਆਈ ਹੈ ਪਰ ਗਲੋਬਲ ਕਨਾਡਾ ਟੀ-20 'ਚ ਇਕ ਵਾਰ ਫਿਰ ਪੁਰਾਣੇ ਯੁਵੀ ਦੇਖਣ ਨੂੰ ਮਿਲੇ। ਵੂਲਵਸ ਦੀ ਪਾਰੀ ਦੇ ਚੌਥੇ ਓਵਰ 'ਚ ਉਨ੍ਹਾਂ ਨੇ ਸਲਾਮੀ ਬੱਲੇਬਾਜ ਲਿੰਡਲ ਸਿਮੰਸ ਦਾ ਸ਼ਾਨਦਾਰ ਕੈਚ ਫੜਿਆ। ਮਿਡ ਆਫ 'ਤੇ ਫੀਲਡਿੰਗ ਕਰ ਰਹੇ ਯੁਵੀ ਦੇ ਕੋਲ ਆਸਾਨ ਕੈਚ ਗਿਆ ਪਰ ਉਹ ਉਨ੍ਹਾਂ ਦੇ ਹੱਥ ਤੋਂ ਫਿਸਲ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਦੀ ਵੱਲ ਹਵਾ 'ਚ ਉੱਡਦੇ ਹੋਏ ਕੈਚ ਫੜਿਆ।

ਬੱਲੇਬਾਜੀ 'ਚ ਵੀ ਜ਼ਬਰਦਸਤ ਪ੍ਰਦਰਸ਼ਨ
ਨੰਬਰ 4 'ਤੇ ਬੱਲੇਬਾਜੀ ਕਰਨ ਆਏ ਯੁਵਰਾਜ ਸਿੰਘ ਨੇ ਸਿਰਫ 22 ਗੇਂਦਾਂ 'ਚ 51 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ 'ਚ 3 ਚੌਕੇ ਤੇ 5 ਛੱਕੇ ਸ਼ਾਮਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 45 ਤੇ 35 ਦੌੜਾਂ ਦੀ ਦੋ ਤੇਜ਼ ਪਾਰੀਆਂ ਖੇਡੀਆ ਸਨ।PunjabKesari


Related News