IPL 2020 : ਭਾਵੁਕ ਯੁਵੀ ਨੇ ਕਿਹਾ- ਮੇਰੀ ਉਹ ਉਮਰ ਆ ਗਈ ਹੈ ਜਿੱਥੇ ਮੈਂ ਪੂਰਾ ਸਾਲ ਨਹੀਂ ਖੇਡ ਸਕਦਾ

Sunday, Nov 17, 2019 - 10:16 AM (IST)

IPL 2020 : ਭਾਵੁਕ ਯੁਵੀ ਨੇ ਕਿਹਾ- ਮੇਰੀ ਉਹ ਉਮਰ ਆ ਗਈ ਹੈ ਜਿੱਥੇ ਮੈਂ ਪੂਰਾ ਸਾਲ ਨਹੀਂ ਖੇਡ ਸਕਦਾ

ਸਪੋਰਟਸ ਡੈਸਕ— ਬੀਤੇ ਕੁਝ ਮਹੀਨੇ ਪਹਿਲਾਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਆਈ. ਪੀ. ਐੱਲ. 2020 ਸੈਸ਼ਨ ਲਈ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ 'ਚੋਂ ਬਾਹਰ ਕਰ ਦਿੱਤਾ ਹੈ। ਫ੍ਰੈਂਚਾਈਜ਼ੀਆਂ ਨੇ ਆਪਣੇ ਖਿਡਾਰੀ ਰਿਟੇਨ ਅਤੇ ਰਿਲੀਜ਼ ਕੀਤੇ ਹਨ। ਅਜਿਹੇ 'ਚ ਚਾਰ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ 12 ਖਿਡਾਰੀਆਂ ਨੂੰ ਆਪਣੀ ਟੀਮ 'ਚੋਂ ਬਾਹਰ ਕਰ ਦਿੱਤਾ ਹੈ। ਇਸ 'ਚ ਸਭ ਤੋਂ ਵੱਡਾ ਨਾਂ ਯੁਵਰਾਜ ਸਿੰਘ ਦਾ ਹੈ।
PunjabKesari
ਭਾਰਤ ਲਈ 40 ਟੈਸਟ, 304 ਵਨ-ਡੇ ਅਤੇ 58 ਟੀ-20 ਕੌਮਾਂਤਰੀ ਕ੍ਰਿਕਟ ਖੇਡਣ ਵਾਲੇ ਸਾਬਕਾ ਭਾਰਤੀ ਖਿਡਾਰੀ ਨੇ ਸੰਨਿਆਸ ਦੇ ਬਾਅਦ ਗਲੋਬਲ ਟੀ-20 'ਚ ਆਪਣਾ ਬੱਲਾ ਚਮਕਾਉਣਾ ਚਾਹੁੰਦੇ ਹਨ। ਹਾਲਾਂਕਿ ਫਿਲਹਾਲ ਉਹ ਅਬੂ ਧਾਬੀ 'ਚ ਚਲ ਰਹੀ ਟੀ-10 ਲੀਗ ਖੇਡ ਰਹੇ ਹਨ। ਯੁਵਰਾਜ ਨੇ ਪੱਤਰਕਾਰਾਂ ਨੂੰ ਕਿਹਾ, ''ਹੁਣ ਮੇਰੀ ਉਹ ਉਮਰ ਆ ਗਈ ਹੈ, ਜਿੱਥੇ ਮੈਂ ਪੂਰਾ ਸਾਲ ਨਹੀਂ ਖੇਡ ਸਕਦਾ ਹਾਂ। ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ। ਹੁਣ ਮੈਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹਾਂ ਕਿਉਂਕਿ ਪਿਛਲੇ 17 ਸਾਲ ਬਹੁਤ ਉਤਰਾਅ-ਚੜ੍ਹਾਅ ਭਰੇ ਰਹੇ ਹਨ। ਇਸ ਲਈ ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ ਹਾਂ। ਮੈਂ ਜਦੋਂ ਵੀ ਕ੍ਰਿਕਟ ਨੂੰ ਮਿਸ ਕਰਦਾ ਹਾਂ ਤਾਂ ਦੋ ਜਾਂ ਤਿੰਨ ਟੂਰਨਾਮੈਂਟ ਹਨ ਜਿੱਥੇ ਮੈਂ ਖੇਡਦਾ ਹਾਂ।


author

Tarsem Singh

Content Editor

Related News