WC ਤੋਂ ਠੀਕ ਪਹਿਲਾਂ ਯੁਵਰਾਜ ਅਤੇ ਕੈਫ ਵੀ ਪਹੁੰਚ ਗਏ ਇੰਗਲੈਂਡ, ਜਾਣੋ ਪੂਰਾ ਮਾਮਲਾ

Saturday, May 25, 2019 - 01:07 PM (IST)

WC ਤੋਂ ਠੀਕ ਪਹਿਲਾਂ ਯੁਵਰਾਜ ਅਤੇ ਕੈਫ ਵੀ ਪਹੁੰਚ ਗਏ ਇੰਗਲੈਂਡ, ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ— ਵਰਲਡ ਕੱਪ ਦਾ ਆਗਾਜ਼ 30 ਮਈ ਨੂੰ ਹੋਣ ਜਾ ਰਿਹਾ ਹੈ। ਵਰਲਡ ਕੱਪ 'ਚ ਹਿੱੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਇੰਗਲੈਂਡ ਪਹੁੰਚ ਗਈਆਂ ਹਨ। ਭਾਰਤੀ ਟੀਮ ਵੀ ਵਰਲਡ ਕੱਪ ਲਈ ਇੰਗਲੈਂਡ ਪਹੁੰਚ ਚੁੱਕੀ ਹੈ। ਭਾਰਤ ਦੀ ਟੀਮ ਦੇ ਨਾਲ-ਨਾਲ ਸਾਬਕਾ ਧਾਕੜ ਖਿਡਾਰੀ ਮੁਹੰਮਦ ਕੈਫ ਅਤੇ ਯੁਵਰਾਜ ਸਿੰਘ ਇੰਗਲੈਂਡ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਰਿਕ ਦੋਵੇਂ ਖਿਡਾਰੀ ਵਿਸ਼ਵ ਕੱਪ 'ਚ ਹਿੰਦੀ ਕੁਮੈਂਟਰੀ ਕਰਦੇ ਦਿਸ ਸਕਦੇ ਹਨ।
PunjabKesari
ਵਿਸ਼ਵ ਕੱਪ 2011 ਦੇ ਖਿਤਾਬ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਸਿੰਘ ਨੂੰ ਫਿਲਹਾਲ ਇਸ ਵਾਰ ਦੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ ਅਤੇ ਕੈਫ ਪਹਿਲਾਂ ਤੋਂ ਹੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ 'ਚ ਕੈਫ ਨੇ ਟਵਿੱਟਰ ਅਕਾਊਂਟ ਤੋਂ ਯੁਵਰਾਜ ਦੇ ਨਾਲ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, ''17 ਸਾਲਾਂ ਬਾਅਦ ਇਕ ਵਾਰ ਫਿਰ ਅਸੀਂ ਲਾਰਡਸ ਦੇ ਮੈਦਾਨ 'ਤੇ ਇਕੱਠੇ ਹਾਂ। ਭਾਰਤੀ ਟੀਮ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਉਮੀਦ ਹੈ ਕਿ ਵਿਰਾਟ ਕੋਹਲੀ ਅਤੇ ਉਸ ਦੀ ਟੀਮ 14 ਜੁਲਾਈ ਨੂੰ ਇੱਥੇ ਹੀ ਵਿਸ਼ਵ ਕੱਪ ਟਰਾਫੀ ਹਾਸਲ ਕਰੇਗੀ।''
 

ਤੁਹਾਨੂੰ ਦੱਸ ਦਈਏ ਕਿ 2002 'ਚ ਭਾਰਤ ਨੇ ਲਾਰਡਸ ਦੇ ਮੈਦਾਨ 'ਤੇ ਇੰਗਲੈਂਡ ਨੂੰ ਹਰਾ ਕੇ ਨੈੱਟਵੈਸਟ ਟਰਾਫੀ ਜਿੱਤੀ ਸੀ। ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 325 ਦੌੜਾਂ ਬਣਾਈਆਂ, ਦੂਜੇ ਪਾਸੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਭਾਰਤ ਨੇ 146 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਕੈਫ ਅਤੇ ਯੁਵਰਾਜ ਨੇ ਛੇਵੇਂ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਇੰਗਲੈਂਡ ਨੂੰ ਹਾਰ ਕੇ ਮੈਚ ਜਿੱਤ ਲਿਆ। ਇਸ ਮੈਚ 'ਚ ਮੁਹੰਮਦ ਕੈਫ ਨੇ 87 ਦੌੜਾਂ ਅਤੇ ਯੁਵਰਾਜ ਸਿੰਘ ਨੇ 69 ਦੌੜਾਂ ਬਣਾਈਆਂ ਸਨ।

 


author

Tarsem Singh

Content Editor

Related News