IPL : ਯੁਵਰਾਜ ਦਾ ਵੱਡਾ ਖੁਲਾਸਾ, ਇਸ ਵਜ੍ਹਾ ਤੋਂ KXIP ''ਚੋਂ ਭੱਜਣਾ ਚਾਹੁੰਦੇ ਸੀ ਯੁਵੀ

05/14/2020 3:14:09 PM

ਸਪੋਰਟਸ ਡੈਸਕ : ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਕੌਣ ਭੁੱਲ ਸਕਦਾ ਹੈ 2007 ਟੀ-20 ਵਰਲਡ ਕੱਪ ਵਿਚ 6 ਗੇਂਦਾਂ 'ਤੇ 6 ਛੱਕਿਆਂ ਦੀ ਅਰਧ ਸੈਂਕੜੇ ਵਾਲੀ ਪਾਰੀ। ਇੰਗਲਿਸ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੀ ਬੈਂਡ ਵਜਾਉਣ ਵਾਲੇ ਯੁਵੀ ਨੂੰ ਉਸ ਤੋਂ ਅਗਲੇ ਸਾਲ ਆਈ. ਪੀ. ਐੱਲ. ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਸੌਂਪੀ ਗਈ ਸੀ। ਹੁਣ ਯੁਵੀ ਨੇ ਆਪਣੇ ਘਰੇਲੂ ਟੀਮ ਨਾਲ ਜੁੜਿਆ ਇਕ ਹੈਰਾਨੀਜਨਕ ਖੁਲਾਸਾ ਕੀਤੀ ਹੈ।

PunjabKesari

ਭਾਰਤੀ ਟੀਮ ਦੇ ਇਸ ਸਾਬਲਾ ਆਲਰਾਊਂਡਰ ਨੇ 2008 ਤੋਂ 2010 ਤਕ ਕਿੰਗਜ਼ ਇਲੈਵਨ ਪੰਜਾਬ ਦੀ ਅਗਵਾਈ ਕੀਤੀ ਸੀ। ਹੁਣ ਯੁਵੀ ਦਾ ਕਹਿਣਾ ਹੈ ਕਿ ਟੀਮ ਮੈਨੇਜਮੈਂਟ ਦੀ ਵਜ੍ਹਾ ਤੋਂ ਉਹ ਟੀਮ ਵਿਚੋਂ ਭੱਜਣਾ ਚਾਹੁੰਦੇ ਸੀ। ਯੁਵਰਾਜ ਨੇ ਆਪਣੇ ਖਰਾਬ ਤਜ਼ਰਬੇ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਟੀਮ ਮੈਨੇਜਮੈਂਟ ਦੇ ਕੰਮ ਕਰਨ ਦੇ ਤਰੀਕੇ ਉਸ ਨੂੰ ਪਸੰਦ ਨਹੀਂ ਸੀ। ਮੈਨੂੰ ਬਸ ਪੰਜਾਬ ਟੀਮ ਦੀ ਜਰਸੀ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਪਿਆਰ ਨਹੀਂ ਸੀ।

PunjabKesari

ਸਹਾਰਾ ਪੁਣੇ ਵਾਰੀਅਰਸ, ਰਾਇਲ ਚੈਲੰਜਰਜ਼ ਬੈਂਗਲੁਰੂ, ਦਿੱਲੀ ਡੇਅਰਡੇਵਿਲਸ, ਸਨਰਾਈਜ਼ਰ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਟੀਮ ਦੀ ਜਰਸੀ ਪਾ ਚੁੱਕੇ ਯੁਵੀ ਨੇ ਕਿਹਾ ਕਿ ਮੇਰੀ ਗੱਲ ਨਹੀਂ ਮੰਨੀ ਜਾਂਦੀ ਸੀ। ਮੈਂ ਜਿਵੇਂ ਕਹਿੰਦਾ ਸੀ ਉਸ ਤਰ੍ਹਾਂ ਕੁਝ ਨਹੀਂ ਕੀਤਾ ਜਾਂਦਾ ਸੀ ਅਤੇ ਜਦੋਂ ਮੈਂ ਟੀਮ ਦਾ ਸਾਥ ਛੱਡਿਆ ਤਾਂ ਉਨ੍ਹਾਂ ਨੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਖਰੀਦ ਲਿਆ ਜਿਸ ਦੇ ਲਈ ਮੈਂ ਕਹਿੰਦਾ ਸੀ। ਨੇਸ ਵਾਡੀਆ ਅਤੇ ਪ੍ਰਿਟੀ ਜ਼ਿੰਟਾ ਦੀ ਮਾਲਕਾਨਾ ਵਾਲੀ ਕਿੰਗਜ਼ ਇਲੈਵਨ ਪੰਜਾਬ ਦੇ ਨਾਲ 2008 ਤੋਂ 2010  ਤਕ ਰਹਿਣ ਵਾਲੇ ਯੁਵੀ ਦੇ ਨਾਂ ਆਈ. ਪੀ. ਐੱਲ. ਦੇ 137 ਮੈਚਾਂ ਵਿਚ 1077 ਦੌੜਾਂ ਹਨ। ਇਸ ਆਲਰਾਊਂਡਰ ਨੇ ਆਈ. ਪੀ. ਐੱਲ. ਵਿਚ 2 ਵਾਰ ਹੈਟ੍ਰਿਕ ਵੀ ਲਈ ਹੈ।

PunjabKesari


Ranjit

Content Editor

Related News