ਯੁਵੀ ਨੇ ਨੇਹਰਾ ਦੀ ਵਿਦਾਈ ''ਤੇ ਲਿਖਿਆ ਲੰਬਾ ਚੌੜਾ ਮੈਸੇਜ਼, ਪ੍ਰਸ਼ੰਸਕ ਹੋਏ ਭਾਵੁਕ

11/02/2017 11:23:09 AM

ਨਵੀਂ ਦਿੱਲੀ(ਬਿਊਰੋ)— ਭਾਰਤ ਦੀ ਵਿਸ਼ਵ ਜੇਤੂ ਟੀਮ ਦੇ ਮੈਂਬਰ ਰਹੇ ਆਸ਼ੀਸ਼ ਨੇਹਰਾ ਨੇ ਬੁੱਧਵਾਰ (1 ਨਵੰਬਰ) ਨੂੰ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। 1999 ਵਿਚ ਅਜਹਰੂਦੀਨ ਦੀ ਕਪਤਾਨੀ ਵਿਚ ਸ਼੍ਰੀਲੰਕਾ ਖਿਲਾਫ ਡੈਬਿਊ ਕਰਨ ਵਾਲੇ ਨੇਹਰਾ ਦਾ ਕਰੀਅਰ 18 ਸਾਲ ਲੰਬਾ ਰਿਹਾ ਹੈ। ਆਪਣੇ ਆਖਰੀ ਮੈਚ ਵਿਚ ਨੇਹਰਾ ਨੇ ਪਾਰੀ ਦਾ ਪਹਿਲਾ ਅਤੇ ਆਖਰੀ ਓਵਰ ਸੁੱਟਿਆ। ਅਜਿਹੇ 'ਚ ਭਾਰਤੀ ਟੀਮ ਦੇ ਸਟਾਰ ਯੁਵਰਾਜ ਸਿੰਘ ਨੇ ਆਪਣੇ ਪਿਆਰੇ ਦੋਸ‍ਤ 'ਆਸ਼ੂ' ਲਈ ਫੇਸਬੁੱਕ ਉੱਤੇ ਇੱਕ ਲੰਬੀ-ਚੌੜੀ ਪੋਸ‍ਟ ਲਿਖੀ। ਯੁਵੀ ਦੀ ਪੋਸ‍ਟ ਉੱਤੇ ਫੈਂਸ ਨੇ ਵੀ ਇਮੋਸ਼ਨਲ ਹੁੰਦੇ ਹੋਏ ਪ੍ਰਤੀਕਿਰਿਆਵਾਂ ਦਿੱਤੀਆਂ।

'Resilience of Mr Ashish Nehra' ਟਾਈਟਲ ਨਾਲ ਲਿਖੀ ਗਈ ਪੋਸ‍ਟ ਵਿਚ ਯੁਵਰਾਜ ਨੇ ਲਿਖਿਆ ਹੈ, 'ਆਪਣੇ ਭਰਾ ਆਸ਼ੂ ਦੇ ਬਾਰੇ ਵਿਚ ਪਹਿਲੀ ਚੀਜ਼ ਇਹੀ ਕਹਾਂਗਾ ਕਿ ਉਹ ਇਕ ਬੇਹੱਦ ਇਮਾਨਦਾਰ ਇਨਸਾਨ ਹੈ…ਉਹ ਦਿਲ ਦਾ ਬਹੁਤ ਸਾਫ਼ ਆਦਮੀ ਹੈ। ਪਬਲਿਕ ਫਿਗਰਸ ਨੂੰ ਕਈ ਮਾਪਦੰਡਾਂ ਉੱਤੇ ਜੱਜ ਕੀਤਾ ਜਾਂਦਾ ਹੈ। ਇਸ ਮਾਮਲੇ ਵਿਚ ਆਸ਼ੂ ਸਿੱਧਾ ਜਵਾਬ ਦੇ ਦਿੰਦਾ ਸੀ ਅਤੇ ਉਸਦੀ ਵਜ੍ਹਾ ਨਾਲ ਉਸਨੂੰ ਪਰੇਸ਼ਾਨੀ ਵੀ ਹੋਈ। ਪਰ ਮੇਰੇ ਲਈ ਉਹ ਹਮੇਸ਼ਾ ਆਸ਼ੂ ਜਾਂ ਨੇਹਰਾ ਜੀ ਰਿਹਾ, ਇਕ ਮਜ਼ੇਦਾਰ ਇਨਸਾਨ ਜੋ ਇਮਾਨਦਾਰ ਸੀ ਅਤੇ ਕਦੇ ਆਪਣੀ ਟੀਮ ਨੂੰ ਝੁਕਣ ਨਹੀਂ ਦਿੰਦਾ ਸੀ।'

ਉਹ ਬਹੁਤ ਮਜ਼ੇਦਾਰ ਸੀ
ਯੁਵਰਾਜ ਨੇ ਲਿਖਿਆ ਹੈ, 'ਮੈਂ ਅੰਡਰ-19 ਦੇ ਦਿਨਾਂ ਵਿਚ ਉਸ ਨੂੰ ਮਿਲਿਆ ਸੀ। ਉਹ ਭੱਜੀ ਨਾਲ ਕਮਰੇ ਵਿਚ ਰਹਿੰਦਾ ਸੀ, ਮੈਂ ਉਸ ਨੂੰ ਮਿਲਣ ਗਿਆ ਤਾਂ ਇਕ ਦੁਬਲਾ, ਪਤਲਾ ਮੁੰਡਾ ਵੇਖਿਆ ਜੋ ਸਿੱਧਾ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਉਹ ਇਕ ਪਲ ਬੈਠਦਾ ਤੇ ਅਗਲੇ ਹੀ ਪਲ ਸ‍ਟਰੈਚ ਕਰਦਾ ਜਾਂ ਅੱਖਾਂ ਮਟਕਾਉਂਦਾ। ਮੈਨੂੰ ਇਹ ਬਹੁਤ ਮਜ਼ੇਦਾਰ ਲੱਗਾ। ਬਾਅਦ ਵਿਚ ਜਦੋਂ ਅਸੀਂ ਭਾਰਤ ਲਈ ਖੇਡੇ ਤਾਂ ਪਤਾ ਲੱਗਾ ਕਿ ਆਸ਼ੂ ਸਿੱਧਾ ਖੜ੍ਹਾ ਹੀ ਨਹੀਂ ਰਹਿ ਸਕਦਾ ਸੀ।'

 

Resilience of Mr Ashish Nehra Ashish Nehra – The first thing that I can say about my buddy Ashu is that he is an...

Posted by Yuvraj Singh on Wednesday, November 1, 2017

ਗਾਂਗੁਲੀ ਨੇ ਕਿਹਾ ਪੋਪਟ
ਯੁਵੀ ਨੇ ਲਿਖਿਆ, ''ਸੌਰਵ ਗਾਂਗੁਲੀ ਨੇ ਆਸ਼ੂ ਨੂੰ 'ਪੋਪਟ' ਨਾਮ ਦਿੱਤਾ ਸੀ ਕਿਉਂਕਿ ਉਹ ਗੱਲ ਬਹੁਤ ਕਰਦਾ ਸੀ। ਮਤਲਬ ਕਿ ਉਹ ਪਾਣੀ ਦੇ ਅੰਦਰ ਵੀ ਗੱਲ ਕਰ ਸਕਦਾ ਹੈ, ਇਸੇ ਲਈ ਉਹ ਮਜ਼ੇਦਾਰ ਹੈ। ਉਸਦੀ ਬਾਡੀ ਲੈਂਗੂਏਜ ਹੀ ਅਜਿਹੀ ਹੈ ਕਿ ਮਜ਼ਾ ਆ ਜਾਂਦਾ ਹੈ। ਜੇਕਰ ਤੁਸੀ ਆਸ਼ੀਸ਼ ਨੇਹਰਾ ਨਾਲ ਹੋ ਤਾਂ ਤੁਹਾਡਾ ਦਿਨ ਖ਼ਰਾਬ ਨਹੀਂ ਜਾ ਸਕਦਾ। ਨੋ ਚਾਂਸ, ਉਹ ਬੰਦਾ ਤੁਹਾਨੂੰ ਹੱਸਾ-ਹੱਸਾ ਕੇ ਡਿੱਗਾ ਦੇਵੇਗਾ।''


Related News