ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ

Saturday, Nov 07, 2020 - 05:13 PM (IST)

ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ

ਸਪੋਰਟਸ ਡੈਸਕ : ਰਾਇਲ ਚੈਲੇਂਜਰਸ ਬੈਂਗਲੁਰੂ ਦੇ ਲੈਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਹਾਲ ਹੀ ਵਿਚ ਆਪਣੀ ਅਤੇ ਧਨਾਸ਼੍ਰੀ ਦੀ ਲਵਸਟੋਰੀ ਦਾ ਖ਼ੁਲਾਸਾ ਕੀਤਾ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ਼ 'ਤੇ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਦੇ ਇੰਟਰਵਿਊ ਦੀ ਇਕ ਵੀਡੀਓ ਸਾਝੀ ਕੀਤੀ ਹੈ। ਇਸ ਵੀਡੀਓ ਵਿਚ ਚਾਹਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਡਾਂਸ ਕਲਾਸ ਦੌਰਾਨ ਧਨਾਸ਼੍ਰੀ ਨਾਲ ਦੋਸਤੀ ਕੀਤੀ ਅਤੇ ਉਸ ਦੋਸਤੀ ਦੇ ਨਾਲ ਕਿਵੇਂ ਪਿਆਰ ਅੱਗੇ ਵਧਿਆ।  

ਇਹ ਵੀ ਪੜ੍ਹੋ: ਹੈਰਾਨੀਜਨਕ: ਮੰਗੇਤਰ ਨਾਲ ਬਰੇਕਅੱਪ ਮਗਰੋਂ ਨੌਜਵਾਨ ਨੇ ਖ਼ੁਦ ਨਾਲ ਹੀ ਕਰਾਇਆ ਵਿਆਹ, ਵੇਖੋ ਤਸਵੀਰਾਂ

ਚਾਹਲ ਨੇ ਇਸ ਵੀਡੀਓ ਦੌਰਾਨ ਕਿਹਾ ਕਿ ਉਹ ਬਚਪਨ ਤੋਂ ਹੀ ਡਾਂਸ ਅਤੇ ਭੰਗੜਾ ਸਿੱਖਣਾ ਚਾਹੁੰਦਾ ਸੀ। ਇਸ ਲਈ ਉਸ ਨੇ ਡਾਂਸ ਕਲਾਸ ਜੁਆਇੰਨ ਕੀਤੀ ਅਤੇ ਇਸ ਦੌਰਾਨ ਉਹ ਧਨਾਸ਼੍ਰੀ ਨੂੰ ਮਿਲਿਆ ਅਤੇ ਦੋਵੇਂ ਇਕ-ਦੂਜੇ ਨੂੰ ਜਾਣਨ ਲੱਗੇ। ਹੌਲੀ-ਹੌਲੀ ਦੋਵੇਂ ਰਿਲੇਸ਼ਨਸ਼ਿਪ ਵਿਚ ਆਏ ਅਤੇ ਇਸ ਦੇ ਬਾਰੇ ਵਿਚ ਪਰਿਵਾਰ ਨੂੰ ਦੱਸਿਆ। ਚਾਹਲ ਨੇ ਦੱਸਿਆ ਕਿ 2 ਮਹੀਨੇ ਦੀ ਡਾਂਸ ਕਲਾਸ ਦੇ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਧਨਾਸ਼੍ਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

 



ਇਸ ਇੰਟਰਵਿਊ ਦੌਰਾਨ ਜਦੋਂ ਧਨਾਸ਼੍ਰੀ ਤੋਂ ਪੁੱਛਿਆ ਗਿਆ ਕਿ ਤੁਸੀਂ ਉਨ੍ਹਾਂ ਨੂੰ ਡਾਂਸ ਵਿਚ ਕਿੰਨੇ ਨੰਬਰ ਦਿਓਗੇ ਤਾਂ ਧਨਾਸ਼੍ਰੀ ਨੇ ਕਿਹਾ ਕਿ ਉਹ ਚੰਗੇ ਡਾਂਸਰ ਹਨ ਅਤੇ ਉਨ੍ਹਾਂ ਨੂੰ ਮੈਂ 10 ਵਿਚੋਂ 7 ਨੰਬਰ ਦਵਾਂਗੀ। ਕਿਉਂਕਿ ਉਹ ਬੇਹੱਦ ਈਮਾਨਦਾਰ ਹਨ ਅਤੇ ਕਾਫ਼ੀ ਮਿਹਨਤੀ ਵੀ ਹਨ। ਇਸ ਦੌਰਾਨ ਹੀ ਜਦੋਂ ਧਨਾਸ਼੍ਰੀ ਤੋਂ ਪੁੱਛਿਆ ਗਿਆ ਕਿ ਵਿਰਾਟ ਅਤੇ ਡੀਵਿਲੀਅਰਸ ਵਿਚੋਂ ਕੌਣ ਤੁਹਾਡੇ ਨਾਲ ਜ਼ਿਆਦਾ ਚੰਗਾ ਹੈ ਇਸ 'ਤੇ ਧਨਾਸ਼੍ਰੀ ਨੇ ਮਜ਼ਾਕ ਵਿਚ ਕਿਹਾ ਏਬੀ ਸਰ। ਇਸ 'ਤੇ ਸਾਰੇ ਹੱਸਣ ਲੱਗਦੇ ਹਨ।  

ਇਹ ਵੀ ਪੜ੍ਹੋ: ਵਿਰਾਟ 'ਤੇ ਵਰ੍ਹੇ ਗੌਤਮ ਗੰਭੀਰ, RCB ਫਰੈਂਚਾਇਜੀ ਨੂੰ ਦਿੱਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਸਲਾਹ

PunjabKesari

ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਨੇ ਇਸ ਸਾਲ ਅਗਸਤ ਮਹੀਨੇ ਵਿਚ ਮੰਗਣੀ ਕਰਾਈ ਸੀ, ਜਿਸ ਦੀਆਂ ਤਸਵੀਰਾਂ ਇਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਧਨਾਸ਼੍ਰੀ ਵਰਮਾ ਪੇਸ਼ੇ ਤੋਂ ਡਾਕਟਰ ਹੈ ਅਤੇ ਉਹ ਆਪਣਾ ਯੂਟਿਊਬ ਚੈਨਲ ਵੀ ਚਲਾਉਂਦੀ।

ਧਿਆਨਦੇਣ ਯੋਗ ਹੈ ਕਿ ਇਸ ਸਾਲ ਆਈ.ਪੀ.ਐਲ. ਵਿਚ ਚਾਹਲ ਦਾ ਪ੍ਰਦਰਸ਼ਨ  ਕਾਫ਼ੀ ਵਧੀਆ ਰਿਹਾ ਹੈ। ਉਹ ਆਪਣੀ ਟੀਮ ਆਰ.ਸੀ.ਬੀ. ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਧਨਾਸ਼੍ਰੀ ਵਰਮਾ ਵੀ ਇਸ ਸਮੇਂ ਚਾਹਲ ਨੂੰ ਸਪੋਰਟ ਕਰਣ ਲਈ ਯੂ.ਏ.ਈ. ਵਿਚ ਹੀ ਹੈ ਅਤੇ ਉਹ ਮੈਚ ਦੌਰਾਨ ਚਾਹਲ ਨੂੰ ਚਿਅਰ ਵੀ ਕਰਦੀ ਹੈ।

PunjabKesari


author

cherry

Content Editor

Related News