ਸੱਟ ਦਾ ਇਲਾਜ ਕਰਵਾਉਣ ਗਿਆ ਯੂਸਫ ਪਠਾਨ ਹਾਰ ਬੈਠਾ ਸੀ ਦਿਲ

Saturday, Mar 10, 2018 - 05:05 AM (IST)

ਸੱਟ ਦਾ ਇਲਾਜ ਕਰਵਾਉਣ ਗਿਆ ਯੂਸਫ ਪਠਾਨ ਹਾਰ ਬੈਠਾ ਸੀ ਦਿਲ

ਜਲੰਧਰ — ਆਈ. ਪੀ. ਐੱਲ. 'ਚ ਰਿਕਾਰਡ 37 ਗੇਂਦਾਂ 'ਤੇ ਸੈਂਕੜਾ ਲਾਉਣ ਵਾਲੇ ਯੂਸਫ ਪਠਾਨ ਨੇ ਜਿਸ ਆਫਰੀਨ ਖਾਨ ਨਾਲ ਨਿਕਾਹ ਕੀਤਾ ਸੀ, ਉਹ ਵਡੋਦਰਾ ਸ਼ਹਿਰ 'ਚ ਫਿਜ਼ੀਓਥੈਰੇਪਿਸਟ ਸੀ। 
ਦਰਅਸਲ, ਯੂਸਫ ਪਠਾਨ ਸੱਟ ਕਾਰਨ ਸਾਲ 2011 'ਚ ਕਿਸੇ ਚੰਗੇ ਫਿਜ਼ੀਓਥੈਰੇਪਿਸਟ ਨੂੰ ਲੱਭ ਰਿਹਾ ਸੀ, ਉਦੋਂ ਉਸ ਦੇ ਕਿਸੇ ਦੋਸਤ ਨੇ ਉਸ ਨੂੰ ਆਫਰੀਨ ਦਾ ਪਤਾ ਦਿੱਤਾ। ਯੂਸਫ ਆਫਰੀਨ ਦੇ ਕਲੀਨਿਕ 'ਚ ਪਹੁੰਚਿਆ ਤੇ ਉਸ ਨੂੰ ਦੇਖਦਿਆਂ ਹੀ ਦਿਲ ਦੇ ਬੈਠਾ। 
ਉਂਝ ਆਫਰੀਨ ਦਾ ਜਨਮ ਮੁੰਬਈ 'ਚ ਹੋਇਆ ਸੀ ਪਰ ਕੁਝ ਕਾਰਨਾਂ ਕਰਕੇ ਉਹ ਵਡੋਦਰਾ ਪਰਿਵਾਰ ਸਮੇਤ ਆ ਗਈ ਸੀ। ਇਥੇ ਉਸ ਨੇ ਪੜ੍ਹਾਈ ਕੀਤੀ ਤੇ ਆਪਣਾ ਕਲੀਨਿਕ ਖੋਲ੍ਹ ਲਿਆ। ਦੋਵਾਂ ਨੇ 2013 'ਚ ਵਿਆਹ ਕਰ ਲਿਆ। ਅਪ੍ਰੈਲ 2014 ਨੂੰ ਆਫਰੀਨ ਨੇ ਯੂਸਫ ਪਠਾਨ ਦੇ ਬੇਟੇ ਨੂੰ ਜਨਮ ਦਿੱਤਾ।


Related News