ਸਾਸੋ ਨੂੰ ਅਮਰੀਕੀ ਮਹਿਲਾ ਓਪਨ ਦਾ ਖ਼ਿਤਾਬ

Monday, Jun 07, 2021 - 03:38 PM (IST)

ਸਾਸੋ ਨੂੰ ਅਮਰੀਕੀ ਮਹਿਲਾ ਓਪਨ ਦਾ ਖ਼ਿਤਾਬ

ਸੈਨ ਫ਼ਰਾਂਸਿਸਕੋ— ਯੁਕਾ ਸਾਸੋ ਪਲੇਆਫ਼ ’ਚ ਨਾਸਾ ਹਾਤਾਹੋਕਾ ਨੂੰ ਹਰਾ ਕੇ ਅਮਰੀਕੀ ਮਹਿਲਾ ਗੋਲਫ਼ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਦੂਜੀ ਨਾਬਾਲਗ ਬਣ ਗਈ। ਸਾਸੋ ਨੇ ਆਖ਼ਰੀ ਦੌਰ ਦੇ ਸ਼ੁਰੂ ’ਚ ਲਗਾਤਾਰ ਦੋ ਬੋਗੀ ਕੀਤੀ ਪਰ ਇਸ ਤੋਂ ਬਾਅਦ ਵਾਪਸੀ ਕਰਨ ’ਚ ਸਫਲ ਰਹੀ ਤੇ ਮੁਕਾਬਲੇ ਨੂੰ ਪਲੇਆਫ਼ ਤਕ ਲੈ ਗਈ।  

ਪਲੇਆਫ਼ ਦੇ ਨੌਵੇਂ ਹੋਲ ’ਚ ਉਨ੍ਹਾਂ ਨੇ 10 ਫ਼ੁਟ ਤੋਂ ਬਰਡੀ ਬਣਾਈ ਤੇ ਕਿਸੇ ਚੋਟੀ ਦੀ ਗੋਲਫ਼ ਪ੍ਰਤੀਯੋਗਿਤਾ ਜਿੱਤਣ ਵਾਲੀ ਫ਼ੀਲੀਪੀਂਸ ਦੀ ਪਹਿਲੀ ਖਿਡਾਰੀ ਬਣੀ। ਸਾਸੋ ਨੇ 19 ਸਾਲ 17 ਦਿਨ ’ਚ ਇਹ ਪ੍ਰਤੀਯੋਗਿਤਾ ਜਿੱਤੀ ਤੇ ਇਸ ਤਰ੍ਹਾਂ ਨਾਲ 2008 ਦੀ ਜੇਤੂ ਇਨਬੀ ਪਾਰਕ ਦੀ ਬਰਾਬਰੀ ਕਰ ਲਈ। ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਲੇਕਸੀ ਥਾਂਪਸਨ ਨੇ ਅੱਠਵੇਂ ਹੋਲ ਦੇ ਬਾਅਦ ਪੰਜ ਸ਼ਾਟ ਦੀ ਬੜ੍ਹਤ ਬਣਾਈ ਹੋਈ ਸੀ ਪਰ ਆਖ਼ਰੀ ਸੱਤ ’ਚੋਂ ਪੰਜ ਹੋਲ ’ਚ ਉਨ੍ਹਾਂ ਨੇ ਬੋਗੀ ਕੀਤੀ ਤੇ ਅੰਤ ’ਚ ਇਕ ਸ਼ਾਟ ਤੋਂ ਪਿੱਛੜ ਗਈ ਤੇ ਪਲੇਆਫ਼ ’ਚ ਵੀ ਜਗ੍ਹਾ ਨਾ ਬਣਾ ਸਕੀ। 


author

Tarsem Singh

Content Editor

Related News