ਮੈਚ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ 18 ਸਾਲਾ ਕ੍ਰਿਕਟਰ ਦੀ ਮੌਤ

Tuesday, Feb 11, 2020 - 10:12 AM (IST)

ਮੈਚ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ 18 ਸਾਲਾ ਕ੍ਰਿਕਟਰ ਦੀ ਮੌਤ

ਸਪੋਰਟਸ ਡੈਸਕ— ਓਡੀਸ਼ਾ ਦੇ ਇਕ 18 ਸਾਲਾ ਯੁਵਾ ਕ੍ਰਿਕਟਰ ਦੀ ਸੋਮਵਾਰ ਨੂੰ ਮੈਚ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕ੍ਰਿਕਟਰ ਦੀ ਪਛਾਣ ਸਤਿਆਜੀਤ ਪ੍ਰਧਾਨ ਦੇ ਤੌਰ 'ਤੇ ਹੋਈ ਜੋ ਕੇਂਦਰਪਾੜਾ ਦੇ ਨਜ਼ਦੀਕ ਦੇਰਾਵੀਸ਼ ਕਾਲਜ 'ਚ 12ਵੀਂ ਜਮਾਤ ਦਾ ਵਿਦਿਆਰਥੀ ਸੀ।

ਜਾਣਕਾਰੀ ਮੁਤਾਬਕ ਉਹ ਕਾਲਜ ਦੇ ਮੈਦਾਨ 'ਚ ਸਥਾਨਕ ਮੈਚ ਦੇ ਦੌਰਾਨ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਇਸ ਤੋਂ ਬਾਅਦ ਪ੍ਰਧਾਨ ਨੂੰ ਜ਼ਿਲਾ ਹਸਪਤਾਲ ਲੈ ਜਾਇਆ ਗਿਆ ਜਿੱਥੇ ਹਸਪਤਾਲ ਅਧਿਕਾਰੀਆਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਹਸਪਤਾਲ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਪ੍ਰਧਾਨ ਦੀ ਮੌਤ ਸ਼ਾਇਦ ਦਿਲ ਦਾ ਦੌਰਾ ਪੈਣ ਨਾਲ ਹੋਈ। ਪੁਲਸ ਨੇ ਅੱਗੇ ਦੱਸਿਆ ਕਿ ਇਸ ਸਬੰਧ 'ਚ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੌਤ ਦੀ ਅਸਲ ਵਜ੍ਹਾ ਜਾਨਣ ਲਈ ਮੰਗਲਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।


author

Tarsem Singh

Content Editor

Related News