ਕ੍ਰਿਕਟ ਦੇ ਸਿਰਫ ਛੋਟੇ ਫਾਰਮੈੱਟ ''ਤੇ ਧਿਆਨ ਨਾ ਦੇਣ ਨੌਜਵਾਨ : ਕੋਹਲੀ
Thursday, Jan 17, 2019 - 01:51 AM (IST)

ਐਡੀਲੇਡ- ਬੱਲੇਬਾਜ਼ੀ ਦੇ ਨਿੱਤ-ਨਵੇਂ ਰਿਕਾਰਡ ਬਣਾਉਂਦੇ ਜਾ ਰਹੇ ਵਿਰਾਟ ਕੋਹਲੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਰਫ ਛੋਟੇ ਫਾਰਮੈੱਟ 'ਤੇ ਫੋਕਸ ਕਰਨ ਨਾਲ ਨੌਜਵਾਨਾਂ ਨੂੰ ਟੈਸਟ ਖੇਡਣ ਵਿਚ ਦਿੱਕਤਾਂ ਹੋ ਸਕਦੀਆਂ ਹਨ। 25 ਟੈਸਟ ਸੈਂਕੜੇ ਬਣਾ ਚੁੱਕੇ ਦੁਨੀਆ ਦੇ ਨੰਬਰ 1 ਬੱਲੇਬਾਜ਼ ਨੇ ਚਿਤਾਵਨੀ ਦਿੱਤੀ ਕਿ ਜੇਕਰ 5 ਦਿਨਾ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਾਂਗੇ ਤਾਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਹੋਣਗੀਆਂ।
ਉਸ ਨੇ ਕਿਹਾ ਕਿ ਅਸੀਂ ਛੋਟੇ ਫਾਰਮੈੱਟ 'ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ। ਇਹ ਬਹਾਨਾ ਬਣਾਉਂਦੇ ਹਾਂ ਕਿ ਉਸ ਦੀ ਵਜ੍ਹਾ ਨਾਲ ਟੈਸਟ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਮੈਨੂੰ ਲੱਗਦਾ ਹੈ ਕਿ ਕ੍ਰਿਕਟਰਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਪੇਸ਼ ਆਉਣ ਲੱਗਣਗੀਆਂ। ਕੋਹਲੀ ਨੇ ਕਿਹਾ ਕਿ ਭਾਰਤ ਦੇ ਮੌਜੂਦਾ ਟੈਸਟ ਕ੍ਰਿਕਟਰ ਨੌਜਵਾਨ ਪੀੜ੍ਹੀ ਲਈ ਉਦਾਹਰਣ ਪੇਸ਼ ਕਰਨ ਦੀ ਕੋਸ਼ਿਸ਼ 'ਚ ਹਨ। ਉਸ ਨੇ ਕਿਹਾ ਕਿ ਉਹ ਭਾਰਤ ਨੂੰ ਟੈਸਟ ਕ੍ਰਿਕਟ ਵਿਚ ਮਹਾਨ ਸ਼ਕਤੀ ਬਣਦਾ ਦੇਖਣਾ ਚਾਹੁੰਦਾ ਹੈ।