ਨੌਜਵਾਨਾਂ ਨੂੰ 4-5 ਮੌਕਿਆਂ ''ਚ ਖੁਦ ਨੂੰ ਸਾਬਤ ਕਰਨਾ ਪਵੇਗਾ : ਕੋਹਲੀ
Sunday, Sep 15, 2019 - 09:19 PM (IST)

ਧਰਮਸ਼ਾਲਾ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਇਹ ਸਾਫ ਕਰ ਦਿੱਤਾ ਹੈ ਕਿ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਨੌਜਵਾਨਾਂ ਨੂੰ 4-5 ਮੌਕਿਆਂ ਵਿਚ ਖੁਦ ਨੂੰ ਸਾਬਤ ਕਰਨਾ ਪਵੇਗਾ। ਰਾਸ਼ਟਰੀ ਟੀਮ ਲਈ 2008 ਵਿਚ ਡੈਬਿਊ ਕਰਨ ਵਾਲੇ ਕੋਹਲੀ ਨੇ ਖੁਦ ਦੀ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਕੌਮਾਂਤਰੀ ਕ੍ਰਿਕਟ ਵਿਚ ਸ਼ੁਰੂਆਤੀ ਦਿਨਾਂ ਵਿਚ ਜ਼ਿਆਦਾ ਮੌਕਾ ਮਿਲਣ ਦੀ ਉਮੀਦ ਨਹੀਂ ਸੀ।
ਕੋਹਲੀ ਨੇ ਕਿਹਾ, ''ਸਾਡੇ ਕੋਲ ਲਗਭਗ 30 ਮੈਚ (ਟੀ-20 ਵਿਸ਼ਵ ਕੱਪ ਤੋਂ ਪਹਿਲਾਂ) ਹਨ। ਟੀਮ ਦੇ ਨਜ਼ਰੀਏ ਤੋਂ ਸਾਡੀ ਸੋਚ ਬਿਲਕੁਲ ਸਾਫ ਹੈ। ਇੱਥੋਂ ਤੱਕ ਕਿ ਜਦੋਂ ਮੈਨੂੰ ਵੀ ਟੀਮ ਵਿਚ ਮੌਕਾ ਮਿਲਿਆ ਸੀ ਤਦ ਮੈਂ ਵੀ 15 ਮੌਕਿਆਂ ਦੇ ਬਾਰੇ ਨਹੀਂ ਸੋਚਿਆ ਸੀ। ਤੁਹਾਨੂੰ ਚਾਰ-ਪੰਜ ਮੌਕੇ ਮਿਲਣਗੇ ਤੇ ਤੁਹਾਨੂੰ ਇਸਦਾ ਸਹੀ ਇਸਤੇਮਾਲ ਕਰਨਾ ਪਵੇਗਾ। ਅਸੀਂ ਇਸ ਪੱਧਰ ਦੀ ਕ੍ਰਿਕਟ ਖੇਡ ਰਹੇ ਹਾਂ।''