ਨੌਜਵਾਨ ਨਿਸ਼ਾਨੇਬਾਜ਼ ਨੇ ਗਲਤੀ ਨਾਲ ਫਿਜੀਓ ’ਤੇ ਗੋਲੀ ਚਲਾਈ, ਐਮਰਜੈਂਸੀ ਸਰਜਰੀ ਕਰਾਈ
Friday, Mar 08, 2024 - 11:17 AM (IST)

ਨਵੀਂ ਦਿੱਲੀ- ਚੇਨਈ ’ਚ ਇਕ ਟੂਰਨਾਮੈਂਟ ਦੌਰਾਨ ਇਕ ਨੌਜਵਾਨ ਨਿਸ਼ਾਨੇਬਾਜ਼ ਨੇ ਗਲਤੀ ਨਾਲ ਆਪਣੀ ਫਿਜੀਓ ’ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਬੜੇ ’ਚੋਂ ਗੋਲੀ ਕੱਢਣ ਲਈ ਐਮਰਜੈਂਸੀ ਸਰਜਰੀ ਕਰਵਾਉਣੀ ਪਈ। ਇਸ ਸਾਲ ਭਾਰਤੀ ਨਿਸ਼ਾਨੇਬਾਜ਼ੀ ’ਚ ਇਹ ਸੁਰੱਖਿਆ ਨਾਲ ਸਬੰਧਤ ਉਲੰਘਣਾ ਦੀ ਤੀਸਰੀ ਘਟਨਾ ਹੈ।
ਹਾਲ ਹੀ ਵਿਚ ਫਰੀਦਾਬਾਦ ’ਚ ਇਕ ਨਿਸ਼ਾਨੇਬਾਜ਼ ਨੇ ਆਪਣੀ ਪਿਸਟਲ ਦਾ ਸਿਲੈਂਡਰ ਭਰਦੇ ਹੋਏ ਅੰਗੂਠਾ ਦਬਾ ਦਿੱਤਾ ਸੀ ਅਤੇ ਇਥੇ ਰਾਸ਼ਟਰੀ ਪ੍ਰਤੀਯੋਗਿਤਾ ਦੌਰਾਨ ਇਕ ਰਾਈਫਲ ਨਿਸ਼ਾਨੇਬਾਜ਼ ਨੇ ਆਪਣੀ ਬੰਦੂਕ ਦਰਸ਼ਕ ਗੈਲਰੀ ਵੱਲ ਤਾਣ ਦਿੱਤੀ ਸੀ। ਹੁਣ ਬੰਗਾਲ ਦੀ ਇਕ ਨਿਸ਼ਾਨੇਬਾਜ਼ ਨੇ ਗਲਤੀ ਨਾਲ ਚੇਨਈ ’ਚ ਆਪਣੇ ਹੋਟਲ ਦੇ ਕਮਰੇ ’ਚ ਫਿਜੀਓ ’ਤੇ ਗੋਲੀ ਚਲਾ ਦਿੱਤੀ।
ਬੰਗਾਲ ਦੀ ਕੋਚ ਕੋਇਲੀ ਮਿੱਤਰ ਟੀਮ ਦੇ ਨਾਲ ਸੀ। ਉਸ ਨੇ ਕਿਹਾ ਕਿ ਇਹ ਗਲਤੀ ਨਾਲ ਹੋਇਆ ਹੈ। ਨਿਸ਼ਾਨੇਬਾਜ਼ ਆਪਣੀ ਬੰਦੂਕ ਸਾਫ ਕਰ ਰਹੀ ਸੀ ਅਤੇ ਫਿਜੀਓ ਅਚਾਨਕ ਉੱਥੇ ਪਹੁੰਚ ਗਈ। ਨਿਸ਼ਚਿਤ ਤੌਰ ’ਤੇ ਇਹ ਨਿਸ਼ਾਨੇਬਾਜ਼ ਦੀ ਗਲਤੀ ਹੈ। ਉਸ ਨੂੰ ਜ਼ਿਆਦਾ ਚੌਕਸ ਹੋਣਾ ਚਾਹੀਦਾ ਸੀ।