ਇਸ ਗੇਂਦਬਾਜ਼ ਨੂੰ ਗੇਂਦ ਕਰਾਉਂਦਾ ਵੇਖ ਤੁਸੀਂ ਵੀ ਕਹਿ ਉਠੋਗੇ OMG, ਮੈਚ ਵਿਚਾਲੇ ਕੀਤਾ ਇਹ ਕਾਰਨਾਮਾ

11/16/2017 2:09:05 PM

ਨਵੀਂ ਦਿੱਲੀ, (ਬਿਊਰੋ)— ਅਫਗਾਨਿਸਤਾਨ ਦੇ ਸ਼ਾਨਦਾਰ ਗੇਂਦਬਾਜ਼ ਰਾਸ਼ਿਦ ਖਾਨ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਇਕ ਅਜਿਹਾ ਕਾਰਨਾਮਾ ਕੀਤਾ ਹੈ ਜੋ ਤੁਸੀਂ ਕਦੀ ਨਹੀਂ ਦੇਖਿਆ ਹੋਵੇਗਾ। ਤੇਜ਼ ਗੇਂਦਬਾਜ਼ ਕਈ ਵਾਰ ਬੋਲਡ ਕਰਦੇ ਹਨ ਅਤੇ ਵਿਕਟ ਟੁੱਟ ਜਾਂਦਾ ਹੈ। ਇਹ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਪਰ ਕੀ ਤੁਸੀਂ ਸਪਿਨਰ ਦੀ ਗੇਂਦ 'ਤੇ ਵਿਕਟ ਟੁੱਟਦੇ ਦੇਖਿਆ ਹੈ। ਹਾਂਜੀ, ਰਾਸ਼ਿਦ ਖਾਨ ਨੇ ਅਜਿਹੀ ਗੇਂਦ ਕਰਾਈ ਕਿ ਜਿਸ ਨਾਲ ਸਟੰਪਸ ਟੁੱਟ ਗਏ। ਆਓ ਜਾਣਦੇ ਹਾਂ ਹੋਇਆ ਕੀ ਸੀ...

ਇੰਝ ਤੋੜ ਦਿੱਤਾ ਵਿਕਟ
14 ਨਵੰਬਰ ਨੂੰ ਕੋਮਿਲਾ ਵਿਕਟੋਰੀਅਨਸ ਅਤੇ ਚਿਟਗਾਂਵ ਵਿਟਕਿੰਗਸ ਵਿਚਾਲੇ ਮੁਕਾਬਲਾ ਸੀ। ਕੋਮਿਲਾ ਵਿਕਟੋਰੀਅਨਸ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ 16ਵੇਂ ਓਵਰ 'ਚ ਦਿਲਸ਼ਾਨ ਮੁਨਰਵੀਰਾ ਨੂੰ ਗੇਂਦ ਕਰਾਈ। ਦੱਸ ਦਈਏ ਕਿ ਉਸ ਸਮੇਂ ਟੀਮ ਦਾ ਸਕੋਰ 96 ਸੀ ਅਰਥਾਤ ਵੱਡੇ-ਵੱਡੇ ਸ਼ਾਟਸ ਖੇਡਣ ਦੀ ਜ਼ਰੂਰਤ ਸੀ। ਟੀਮ ਦੇ ਦੋ ਵਿਕਟ ਡਿਗ ਚੁੱਕੇ ਸਨ।

 


ਰਾਸ਼ਿਦ ਖਾਨ ਨੂੰ ਉਸ ਸਮੇਂ ਗੇਂਦਬਾਜ਼ੀ ਕਰਨ ਨੂੰ ਕਿਹਾ ਗਿਆ ਜਦ ਮੈਚ 'ਚ ਗੇਂਦਬਾਜ਼ੀ ਕਰਨਾ ਸੌਖਾ ਨਹੀਂ ਸੀ। ਰਾਸ਼ਿਦ ਨੇ ਆਉਂਦੇ ਹੀ ਆਪਣੀ ਫਿਰਕੀ ਨਾਲ ਬੱਲੇਬਾਜ਼ਾਂ ਨੂੰ ਕਨਫਿਊਜ਼ ਕਰਨਾ ਸ਼ੁਰੂ ਕਰ ਦਿੱਤਾ। ਦੂਜੀ ਹੀ ਗੇਂਦ 'ਤੇ ਉਨ੍ਹਾਂ ਨੇ ਅਜਿਹੀ ਸਪਿਨ ਕਰਾਈ ਜਿਸ ਨਾਲ ਵਿਕਟ ਟੁੱਟ ਗਿਆ। ਰਾਸ਼ਿਦ ਨੇ 4 ਓਵਰ ਕਰਦੇ ਹੋਏ ਸਿਰਫ 17 ਦੌੜਾਂ ਦਿੱਤੀਆਂ, ਜਿਸ 'ਚ ਇਕ ਵਿਕਟ ਵੀ ਸ਼ਾਮਲ ਸੀ। ਰਾਸ਼ਿਦ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ।

ਵਨਡੇ 'ਚ ਲਏ ਹਨ ਸਭ ਤੋਂ ਜ਼ਿਆਦਾ ਵਿਕਟ
ਰਾਸ਼ਿਦ ਖਾਨ ਦੇ ਲਈ ਇਹ ਸਾਲ ਸ਼ਾਨਦਾਰ ਰਿਹਾ ਹੈ। ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ 'ਚ ਵੀ ਸ਼ਾਨਦਾਰ ਖੇਡ ਵਿਖਾਈ ਹੈ, ਜੋ ਵਨਡੇ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ, ਉਹ 2017 'ਚ ਅਜੇ ਤੱਕ 13 ਮੈਚ ਖੇਡਦੇ ਹੋਏ 36 ਵਿਕਟਾਂ ਲੈ ਚੁੱਕੇ ਹਨ।


Related News