ਆਪਣੇ ਮੈਚਾਂ ਦੀ ਚੋਣ ਸੋਚ-ਸਮਝ ਕੇ ਕਰਨੀ ਹੋਵੇਗੀ : ਚਾਹਰ

Thursday, Jan 02, 2020 - 01:30 AM (IST)

ਆਪਣੇ ਮੈਚਾਂ ਦੀ ਚੋਣ ਸੋਚ-ਸਮਝ ਕੇ ਕਰਨੀ ਹੋਵੇਗੀ : ਚਾਹਰ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਿਹਾ ਕਿ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਰੁਝੇਵੇਂ ਤੋਂ ਬਾਅਦ ਹੁਣ ਸਮਝਣ ਲੱਗਾ ਹੈ ਕਿ ਉਸ ਨੂੰ ਸੋਚ-ਸਮਝ ਕੇ ਹੀ ਮੈਚਾਂ ਦੀ ਚੋਣ ਕਰਨੀ ਹੋਵੇਗੀ। ਚਾਹਰ ਨੇ ਸਾਲ 2018 ਵਿਚ ਅਫਗਾਨਿਸਤਾਨ ਖਿਲਾਫ ਸਤੰਬਰ ਵਿਚ ਵਨ ਡੇ ਅਤੇ ਜੁਲਾਈ ਵਿਚ ਇੰਗਲੈਂਡ ਖਿਲਾਫ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਚਾਹਰ ਨੇ ਸਾਲ 2019 ਵਿਚ ਵੀ ਸੀਮਤ ਓਵਰ ਫਾਰਮੈੱਟ ਵਿਚ ਭਾਰਤ ਵਲੋਂ ਕਾਫੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਖਿਲਾਫ ਵਿਸ਼ਵ ਰਿਕਾਰਡ ਬਣਾਉਂਦੇ ਹੋਏ 7 ਦੌੜਾਂ ਦੇ ਕੇ 6 ਵਿਕਟਾਂ ਕੱਢੀਆਂ। ਉਥੇ ਹੀ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਲਈ ਵੀ ਉਸ ਨੇ ਪ੍ਰਭਾਵਿਤ ਕੀਤਾ।
ਇਸ ਤੋਂ ਬਾਅਦ ਟੀ-20 ਟੂਰਨਾਮੈਂਟ ਵਿਚ ਚਾਹਰ ਨੇ ਰਾਜਸਥਾਨ ਲਈ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਪਰ ਲਗਾਤਾਰ ਕ੍ਰਿਕਟ ਖੇਡਣ ਕਾਰਣ ਉਸ ਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਖਿਚਾਅ ਆ ਗਿਆ ਅਤੇ ਉਹ ਵੈਸਟਇੰਡੀਜ਼ ਖਿਲਾਫ ਤੀਜੇ ਵਨ ਡੇਅ 'ਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਚਾਹਰ ਨੇ ਮੰਨਿਆ ਕਿ ਉਸ ਨੂੰ ਆਪਣੀ ਘਰੇਲੂ ਕ੍ਰਿਕਟ ਵਿਚ ਖੇਡਣ ਨੂੰ ਲੈ ਕੇ ਸਹੀ ਕਰਨ ਦੀ ਜ਼ਰੂਰਤ ਹੈ।


author

Gurdeep Singh

Content Editor

Related News