ਅਖਤਰ ਦੀ ਭਾਰਤ-ਪਾਕਿ ਸੀਰੀਜ਼ ਵਾਲੀ ਗੱਲ ’ਤੇ ਯੋਗਰਾਜ ਦਾ ਵੱਡਾ ਬਿਆਨ, ਸ਼ਾਇਦ ਉਸ ਨੂੰ ਪਤਾ ਨਹੀਂ

04/14/2020 5:00:27 PM

ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਜਿੱਥੇ ਦੁਨੀਆ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋ ਚੁੱਕੀਆਂ ਹਨ ਉੱਥੇ ਹੀ ਭਾਰਤੀ ਖਿਡਾਰੀ ਵੀ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਜਾਗਰੂਕ ਕਰ ਰਹੇ ਹਨ। ਭਾਰਤੀ ਖਿਡਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹਏ ਹਨ। ਪਿਛਲੇ ਹਫਤੇ ਸਾਬਕਾ ਪਾਕਿ ਕ੍ਰਿਕਟਰ ਸ਼ੋਇਬ ਅਖਤਰ ਨੇ ਭਾਰਤ-ਪਾਕਿਸਤਾਨ ਵਿਚਾਲੇ ਸੀਰੀਜ਼ ਕਰਾਉਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਸੀ ਕਿ ਇਸ ਨਾਲ ਹੋਣ ਵਾਲੀ ਕਮਾਈ ਨੂੰ ਦੋਵੇਂ ਦੇਸ਼ ਵੰਡਣ ਤਾਂ ਜੋ ਕੋਰੋਨਾ ਨਾਲ ਲੜਨ ਵਿਚ ਆਰਥਿਕ ਮਦਦ ਮਿਲ ਸਕੇ। ਇਸ ’ਤੇ ਕਪਿਲ ਦੇਵ ਨੇ ਕਿਹਾ ਸੀ ਕਿ ਭਾਰਤ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਸਮੇਂ ਕ੍ਰਿਕਟ ਨਹੀਂ ਖੇਡੀ ਜਾ ਸਕਦੀ। ਅਖਤਰ ਦੀ ਇਸ ਗੱਲ ਨੂੰ ਸ਼ਾਹਿਦ ਅਫਰੀਦੀ ਨੇ ਵੀ ਸਮਰਥਨ ਕੀਤਾ ਸੀ। ਇਸ ’ਤੇ ਸਾਬਾਕ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਵੀ ਪੰਜਾਬ ਕੇਸਰੀ/ਜਗ ਬਾਣੀ ਨਾਲ ਗੱਲਬਾਤ ਦੌਰਾਨ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਉਸ ਨੇ ਦੱਸਿਆ ਕਿ ਉਹ ਲਾਕਡਾਊਨ ਦੌਰਾਨ ਕਿਸ ਤਰ੍ਹਾਂ ਘਰ ਵਿਚ ਸਮਾਂ ਬਿਤਾ ਰਹੈ ਹਨ।

PunjabKesari

ਪੰਜਾਬ ਕੇਸਰੀ/ਜਗ ਬਾਣੀ ਨਾਲ ਗੱਲ ਬਾਤ ਦੌਰਾਨ ਯੋਗਰਾਜ ਨੇ ਕਿਹਾ ਕਿ ਅਖਤਰ ਬਹੁਤ ਹੀ ਭਾਵੁਕ ਵਿਅਕਤੀ ਹੈ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਯੁਵੀ (ਯੁਵਰਾਜ ਸਿੰਘ) ਵੀ ਅਖਤਰ ਬਾਰੇ ਦੱਸਦਾ ਰਹਿੰਦਾ ਹੈ। ਯੋਗਰਾਜ ਨੇ ਕਿਹਾ ਕਿ ਅਖਤਰ ਨੇ ਭਾਵੁਕ ਹੋ ਕੇ ਗੱਲ ਕਹੀ ਸੀ ਪਰ ਮੈਨੂੰ ਲਗਦਾ ਹੈ ਕਿ ਉਸ ਦੀ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਿਆ ਜਾਵੇ ਤਾਂ ਸਹੀ ਹੈ। ਉਸ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਜੋ ਵਾਇਰਸ ਹੈ ਉਹ ਫੈਲਦਾ ਹੈ। ਜੇਕਰ ਟੀਮ ਪੂਰੀ ਮੈਨੇਜਮੈਂਟ ਜਾਵੇਗੀ ਅਤੇ ਖੇਡੇਗੀ ਫਿਰ ਜੋ ਲਾਕਡਾਊਨ ਕੀਤਾ ਹੈ, ਉਹ ਸਭ ਖਰਾਬ ਹੋ ਜਾਵੇਗਾ। ਭਾਰਤ-ਪਾਕਿਸਤਾਨ ਮੈਚ ’ਤੇ ਗੱਲ ਕਰਦਿਆਂ ਯੋਗਰਾਜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਮ ਹੋਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਮੈਚ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 1.20 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਨਫੈਕਟਡ ਲੋਕਾਂ ਦਾ ਅੰਕੜਾ 20 ਲੱਖ ਦੇ ਕਰੀਬ ਪਹੁੰਚਣ ਵਾਲਾ ਹੈ। ਉੱਥੇ ਹੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਸ ਖਤਰਨਾਕ ਵਾਇਰਸ ਕਾਰਨ 358 ਲੋਕ ਆਪਣਾ ਜਾਨ ਗੁਆ ਚੁੱਕੇ ਹਨ, ਜਦਕਿ 10,541 ਲੋਕ ਇਨਫੈਕਟਡ ਹਨ।


Ranjit

Content Editor

Related News