ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ

Friday, Nov 17, 2023 - 11:11 PM (IST)

ਯੋਗੀ ਸਰਕਾਰ ਦਾ ਮੁਹੰਮਦ ਸ਼ਮੀ ਨੂੰ ਵੱਡਾ ਤੋਹਫ਼ਾ, ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਹੀ ਕਰ ਦਿੱਤਾ ਐਲਾਨ

ਸਪੋਰਟਸ ਡੈਸਕ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਵਿਸ਼ਵ ਕੱਪ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਵੱਡਾ ਤੋਹਫ਼ਾ ਦਿੱਤਾ ਹੈ। ਯੋਗੀ ਸਰਕਾਰ ਨੇ ਮੁਹੰਮਦ ਸ਼ਮੀ ਦੇ ਜੱਦੀ ਪਿੰਡ ਅਮਰੋਹਾ ਦੇ ਸਾਹਸਪੁਰ ਅਲੀਨਗਰ ਵਿਚ ਇਕ ਮਿੰਨੀ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਦੇ ਇਸ ਐਲਾਨ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਸੀ.ਡੀ.ਪੀ.ਓ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਹੋਰ ਅਧਿਕਾਰੀਆਂ ਨੇ ਜੋਆ ਵਿਕਾਸ ਬਲਾਕ ਸਥਿਤ ਸ਼ਮੀ ਦੇ ਪਿੰਡ ਦਾ ਦੌਰਾ ਕੀਤਾ। ਸਟੇਡੀਅਮ ਲਈ ਜ਼ਮੀਨ ਦੀ ਤਲਾਸ਼ੀ ਲਈ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਸ਼ਮੀ ਦਾ ਪਰਿਵਾਰ ਪਿੰਡ 'ਚ ਹੀ ਰਹਿੰਦਾ ਹੈ। ਸ਼ਮੀ ਵੀ ਇੱਥੇ ਆਉਂਦਾ ਰਹਿੰਦਾ ਹੈ। ਇਸ ਖ਼ਬਰ ਤੋਂ ਬਾਅਦ ਸ਼ਮੀ ਦੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਦੀ ਮੀਟਿੰਗ, ਹੋ ਸਕਦੇ ਨੇ ਵੱਡੇ ਫ਼ੈਸਲੇ

ਵਿਸ਼ਵ ਕੱਪ 'ਚ ਮੁਹੰਮਦ ਸ਼ਮੀ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ

ਦੱਸ ਦੇਈਏ ਕਿ ਹੁਣ ਤਕ ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ਦੇ 6 ਮੈਚਾਂ ਵਿਚ 9.13 ਦੀ ਔਸਤ ਨਾਲ 23 ਵਿਕਟਾਂ ਲਈਆਂ ਹਨ, ਜਿਸ ਵਿਚ ਉਸ ਨੇ ਤਿੰਨ ਵਾਰ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ ਅਤੇ ਇਸ ਵਿਚ ਉਸ ਦਾ ਸਟ੍ਰਾਈਕ ਰੇਟ 10.9 ਹੈ। ਉਹ ਟੂਰਨਾਮੈਂਟ 'ਚ ਇਨ੍ਹਾਂ ਦੋ ਚੀਜ਼ਾਂ 'ਚ ਸਰਵੋਤਮ ਰਿਹਾ ਹੈ। ਮੁਹੰਮਦ ਸ਼ਮੀ ਨੇ ਕਿਹਾ ਕਿ ਉਸ ਦੀ ਗੇਂਦਬਾਜ਼ੀ 'ਚ ਕੁਝ ਵੀ ਅਸਾਧਾਰਨ ਨਹੀਂ ਹੈ ਅਤੇ ਉਹ ਸਿਰਫ 'ਸਟੰਪ ਟੂ ਸਟੰਪ' ਲੈਂਥ 'ਤੇ ਗੇਂਦਬਾਜ਼ੀ ਕਰਨ 'ਤੇ ਧਿਆਨ ਦਿੰਦਾ ਹੈ ਤਾਂ ਜੋ ਉਹ ਵਿਕਟਾਂ ਹਾਸਲ ਕਰ ਸਕੇ।

ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਮਚਾਈ ਤਬਾਹੀ

ਮੁਹੰਮਦ ਸ਼ਮੀ ਇਸ ਵਿਸ਼ਵ ਕੱਪ ਵਿੱਚ ਭਾਰਤ ਦੇ ਹੁਣ ਤੱਕ ਦਾ ਸਭ ਤੋਂ ਵਧੀਆ ਗੇਂਦਬਾਜ਼ ਰਿਹਾ ਹੈ। ਉਸ ਨੇ ਬੁੱਧਵਾਰ ਨੂੰ ਮੁੰਬਈ 'ਚ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ 'ਚ ਸੱਤ ਵਿਕਟਾਂ ਲਈਆਂ ਸਨ। ਮੁਹੰਮਦ ਸ਼ਮੀ ਨੇ 'ਸਟਾਰ ਸਪੋਰਟਸ' ਨੂੰ ਕਿਹਾ, 'ਮੈਂ ਹਮੇਸ਼ਾ ਹਾਲਾਤਾਂ ਨੂੰ ਦੇਖਦਾ ਹਾਂ, ਪਿੱਚ ਅਤੇ ਗੇਂਦ ਕਿਵੇਂ ਵਿਹਾਰ ਕਰ ਰਹੀ ਹੈ, ਕੀ ਗੇਂਦ ਸਵਿੰਗ ਲੈ ਰਹੀ ਹੈ ਜਾਂ ਨਹੀਂ। ਜੇਕਰ ਗੇਂਦ ਸਵਿੰਗ ਨਹੀਂ ਹੋ ਰਹੀ ਹੈ, ਤਾਂ ਮੈਂ 'ਸਟੰਪ ਟੂ ਸਟੰਪ' ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਗੇਂਦ ਨੂੰ ਅਜਿਹੀ ਜਗ੍ਹਾ 'ਤੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਬੱਲੇਬਾਜ਼ ਡ੍ਰਾਈਵ ਕਰੇ ਤਾਂ ਬੱਲੇ ਦੇ ਕਿਨਾਰੇ ਨੂੰ ਛੂਹ ਜਾਵੇ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਏ ਫ਼ੋਨ ਨੇ ਕੱਢਿਆ ਸੱਜ-ਵਿਆਹੀ ਦਾ ਤ੍ਰਾਹ, ਵਿਆਹ ਵਾਲੇ ਘਰ 'ਚ ਪਏ ਕੀਰਣੇ

ਹਾਰਦਿਕ ਪੰਡਯਾ ਦੇ ਫੱਟੜ ਹੋਣ 'ਤੇ ਮਿਲੀ ਸੀ ਟੀਮ 'ਚ ਜਗ੍ਹਾ

ਵਿਸ਼ਵ ਕੱਪ ਦੇ ਪਹਿਲੇ ਚਾਰ ਮੈਚਾਂ 'ਚ ਮੁਹੰਮਦ ਸ਼ਮੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹਰਫਨਮੌਲਾ ਹਾਰਦਿਕ ਪੰਡਯਾ ਦੇ ਬਾਕੀ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਹੀ ਉਹ ਪਲੇਇੰਗ ਇਲੈਵਨ 'ਚ ਜਗ੍ਹਾ ਬਣਾ ਸਕਿਆ ਸੀ। ਉਦੋਂ ਤੋਂ ਹੀ ਸ਼ਮੀ ਆਪਣੀ ਰਫਤਾਰ ਅਤੇ ਸੀਮ ਨਾਲ ਕਮਾਲ ਦੇ ਰਹੇ ਹਨ, ਉਹ ਹਰ ਸਥਿਤੀ 'ਚ ਗੇਂਦ ਨੂੰ ਮੂਵ ਕਰਨ ਦੇ ਸਮਰੱਥ ਹੈ। ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਦਾ ਵੀ ਮੰਨਣਾ ਹੈ ਕਿ ਸ਼ਮੀ ਐਤਵਾਰ ਨੂੰ ਅਹਿਮਦਾਬਾਦ 'ਚ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਫਾਈਨਲ 'ਚ ਅਹਿਮ ਭੂਮਿਕਾ ਨਿਭਾਉਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News