ਹਵਾ ਪ੍ਰਦੂਸ਼ਣ ਦੇ ਮੁੱਦੇ ''ਤੇ ਪਹਿਲਵਾਨ ਯੋਗੇਸ਼ਵਰ ਨੇ ਦਿੱਤਾ ਬਿਆਨ

11/13/2017 5:57:00 PM

ਨਵੀਂ ਦਿੱਲੀ—ਪੰਜਾਬ, ਹਰਿਆਣਾ ਤੇ ਦਿੱਲੀ 'ਚ ਵਧੇ ਪ੍ਰਦੂਸ਼ਣ ਕਾਰਨ ਰਾਜਨੀਤੀ 'ਚ ਪੂਰੀ ਗਰਮਾਹਟ ਹੈ। ਪ੍ਰਦੂਸ਼ਣ 'ਤੇ ਹੋ ਰਹੀ ਰਾਜਨੀਤੀ 'ਤੇ ਕੌਮਾਂਤਰੀ ਪਹਿਲਵਾਨ ਯੋਗੇਸ਼ਵਰ ਦੱਤ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਇਸ ਨੂੰ ਗਲਤ ਕਰਾਰ ਦਿੱਤਾ ਹੈ।
ਦੱਤ ਦਾ ਕਹਿਣਾ ਹੈ ਕਿ ਇਸ ਸਭ ਦੀ ਸਾਂਝੀ ਸਮੱਸਿਆ ਹੈ ਤੇ ਸਾਨੂੰ ਇੱਕ ਦੂਜੇ 'ਤੇ ਦੋਸ਼ ਨਹੀਂ ਮੜਨਾ ਚਾਹੀਦਾ। ਸਗੋਂ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਹਰਿਆਣਾ ਤੇ ਦਿੱਲੀ ਸਰਕਾਰ 'ਚ ਚੱਲ ਰਹੇ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਕਮੀ ਹੈ ਕਿ ਹਰ ਛੋਟੀ ਚੀਜ਼ 'ਤੇ ਰਾਜਨੀਤੀ ਸ਼ੁਰੂ ਕਰ ਦਿੰਦੇ ਹਾਂ।
ਯੋਗੇਸ਼ਵਰ ਦੱਤ ਦਾ ਕਹਿਣਾ ਹੈ ਕਿ ਸਾਨੂੰ ਮਿਲ ਕੇ ਪ੍ਰਦੂਸ਼ਣ ਰੋਕਣ ਲਈ ਹੇਠਲੇ ਪੱਧਰ ਤੋਂ ਕੋਸ਼ਿਸ਼ ਕਰਨੀ ਹੋਵੇਗੀ ਤਾਂ ਹੀ ਮਸਲੇ ਨੂੰ ਸੁਲਝਾਇਆ ਜਾ ਸਕੇਗਾ। ਯੋਗੇਸ਼ਵਰ ਸੋਨੀਪਤ ਦੇ ਪਿੰਡ ਰਾਜੁਲ ਗੜੀ 'ਚ ਹੋਏ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਸਮਾਰੋਹ 'ਤੇ ਪਹੁੰਚੇ ਸਨ।


Related News