Year Ender 2020 : ਕੋਵਿਡ-19 ਕਾਰਨ ਟਲ ਗਏ ਇਹ ਸਭ ਤੋਂ ਵੱਡੇ ਖੇਡ ਟੂਰਨਾਮੈਂਟ

Thursday, Dec 31, 2020 - 05:45 PM (IST)

ਸਪੋਰਟਸ ਡੈਸਕ— ਸਾਲ 2020 ਖੇਡ ਪ੍ਰੇਮੀਆਂ ਲਈ ਉਤਸ਼ਾਹ ਲੈ ਕੇ ਆਇਆ ਸੀ ਕਿਉਂਕਿ ਇਸ ਸਾਲ ਟੋਕੀਓ ਓਲੰਪਿਕ, ਕ੍ਰਿਕਟ ਵਰਲਡ ਕੱਪ ਜਿਹੇ ਕਈ ਵੱਡੇ ਆਯੋਜਨ ਹੋਣੇ ਸਨ ਪਰ ਕੋਰੋਨਾ ਵਾਇਰਸ ਕਾਰਨ ਇਕ-ਇਕ ਕਰਕੇ ਸਾਰੇ ਟੂਰਨਾਮੈਂਟਸ ਨੂੰ ਟਾਲ ਦਿੱਤਾ ਗਿਆ। ਫ਼ੁੱਟਬਾਲ ’ਤੇ ਇਸ ਦੀ ਸਭ ਤੋਂ ਜ਼ਿਆਦਾ ਮਾਰ ਪਈ। ਅਰਬਾਂ ਦੇ ਬਜਟ ਵਾਲਾ ਟੂਰਨਾਮੈਂਟ ਟਾਲ ਦਿੱਤਾ ਗਿਆ। ਆਓ ਜਾਣਦੇ ਹਾਂ ਸਾਲ 2020 ’ਚ ਕਿੰਨ੍ਹਾ ਵੱਡੇ ਟੂਰਨਾਮੈਂਟ ਨੂੰ ਟਾਲਣਾ ਪਿਆ।

ਟੋਕੀਓ ਓਲੰਪਿਕ 2020

PunjabKesari

ਕੋਵਿਡ-19 ਮਹਾਮਾਰੀ ਕਾਰਨ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਟੋਕੀਓ ਓਲੰਪਿਕ 2020 ਨੂੰ ਟਾਲਣਾ ਪਿਆ। ਹੁਣ ਇਸ ਨੂੰ 2021 ’ਚ ਕਰਵਾਇਆ ਜਾਣਾ ਹੈ। ਜਾਪਾਨ ਸਰਕਾਰ ਨੂੰ ਇਸ ਲਈ ਵੱਡਾ ਨੁਕਸਾਨ ਵੀ ਝੱਲਣਾ ਪਿਆ ਹੈ।

ਟੀ-20 ਵਰਲਡ ਕੱਪ

PunjabKesari

18 ਅਕਤੂਰਬ ਤੋਂ 15 ਨਵੰਬਰ ਤਕ ਹੋਣ ਵਾਲੇ ਟੀ-20 ਵਰਲਡ ਕੱਪ 2020 ਨੂੰ ਵੀ ਕੋਰੋਨਾ ਕਾਰਨ ਟਾਲ ਦੇਣਾ ਪਿਆ। ਵਰਲਡ ਕੱਪ ਆਸਟਰੇਲੀਆ ’ਚ ਹੋਣਾ ਸੀ ਪਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇਹ ਟੂਰਨਾਮੈਂਟ ਭਾਰਤ ’ਚ ਅਗਲੇ ਸਾਲ ਹੋਵੇਗਾ।

ਯੂਰੋ 2020

PunjabKesari

ਕੋਰੋਨਾ ਦਾ ਪ੍ਰਭਾਵ ਫ਼ੁੱਟਬਾਲ ’ਤੇ ਵੀ ਪਿਆ। 12 ਜੂਨ ਤੋਂ ਸ਼ੁਰੂ ਹੋਣ ਵਾਲਾ ਯੂਰੋ 2020 ਕੱਪ ਕੋਰੋਨਾ ਕਾਰਨ ਟਾਲ ਦਿੱਤਾ ਗਿਆ। ਹੁਣ ਇਸ ਨੂੰ 11 ਜੂਨ ਤੋਂ 11 ਜੁਲਾਈ 2021 ਤਕ ਕਰਵਾਏ ਜਾਣ ਦੀ ਉਮੀਦ ਹੈ।

ਆਈ. ਪੀ. ਐੱਲ. 2020

PunjabKesari

ਕ੍ਰਿਕਟ ਦੀ ਸਭ ਤੋਂ ਵੱਡੀ ਫੈਂਟਸੀ ਲੀਗ ਭਾਵ ਆਈ. ਪੀ. ਐੱਲ. ਨੂੰ ਕੋਰੋਨਾ ਕਾਰਨ ਟਾਲ ਦਿੱਤਾ ਗਿਆ।  ਪਰ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਬਾਅਦ ’ਚ ਇਸ ਨੂੰ ਭਾਰਤ ਦੇ ਬਾਹਰ ਯੂ. ਏ. ਈ. ਦੇ ਤਿੰਨ ਮੈਦਾਨਾਂ ’ਤੇ ਕਰਵਾਇਆ ਗਿਆ।

ਵਿੰਬਲਡਨ 2020

PunjabKesariਓਲੰਪਿਕ ਗੇਮਸ ਯੂਰੋ 2020 ਦੇ ਇਲਾਵਾ ਵਿੰਬਲਡਨ 2020 ਨੂੰ ਵੀ ਰੱਦ ਕਰਨਾ ਪਿਆ। ਆਲ ਇੰਗਲੈਂਡ ਲਾਨ ਟੈਨਿਸ ਕਲੱਬ ਵੱਲੋਂ 1 ਅਪ੍ਰੈਲ 2020 ਤੋਂ ਹੋਣ ਵਾਲੇ ਵਿੰਬਲਡਨ ਨੂੰ ਰੱਦ ਕਰਨ ਦਾ ਮੁਸ਼ਕਲ ਫ਼ੈਸਲਾ ਕੀਤਾ ਗਿਆ।


Tarsem Singh

Content Editor

Related News