ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਤੋੜਿਆ 82 ਸਾਲ ਪੁਰਾਣਾ ਇਹ ਰਿਕਾਰਡ

12/06/2018 3:24:30 PM

ਨਵੀਂ ਦਿੱਲੀ— ਆਬੂਧਾਬੀ 'ਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਪਾਕਿਸਤਾਨ ਦੇ ਸ਼ਾਨਦਾਰ ਗੇਂਦਬਾਜ਼ ਯਾਸਿਰ ਸ਼ਾਹ ਨੇ ਇਕ ਖਾਸ ਉਪਲਬਧੀ ਹਾਸਲ ਕੀਤੀ ਹੈ। ਲੈਗ ਸਪਿਨਰ ਯਾਸਿਰ ਨੇ ਇਸ ਮੁਕਾਬਲੇ 'ਚ ਕੀ.ਵੀ. ਟੀਮ ਦੀ ਦੂਜੀ ਪਾਰੀ ਦੌਰਾਨ ਆਪਣੇ ਟੈਸਟ ਕਰੀਅਰ ਦੀਆਂ 200 ਵਿਕਟਾਂ ਪੂਰੀਆਂ ਕੀਤੀਆਂ ਹਨ। ਇਸ 'ਚ ਹੈਰਾਨੀ ਵੱਲ ਗੱਲ ਇਹ ਹੈ ਕਿ ਹੁਣ ਉਹ ਦੁਨੀਆ ਦੇ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।

ਯਾਸਿਰ ਸ਼ਾਹ ਨੇ ਇਹ ਉਪਲਬਧੀ ਹਾਸਲ ਕਰਨ ਲਈ 82 ਸਾਲ ਪੁਰਾਣਾ ਕਲੇਰੀ ਗ੍ਰਿਮੇਟ ਦਾ ਰਿਕਾਰਡ ਤੋੜਿਆ ਹੈ। ਇਹ ਇਤਫਾਕ ਦੀ ਗੱਲ ਹੈ ਕਿ ਆਸਟ੍ਰੇਲੀਆ ਦੇ ਗ੍ਰਿਮੇਟ ਵੀ ਲੈਗ ਸਪਿਨਰ ਹੀ ਸਨ, ਉਨ੍ਹਾਂ ਨੇ ਸਾਊਥ ਅਫਰੀਕਾ ਖਿਲਾਫ ਆਪਣੇ 36ਵੇਂ ਟੈਸਟ ਮੈਚ 'ਚ 200 ਵਿਕਟਾਂ ਹਾਸਲ ਕੀਤੀਆਂ ਸੀ। 32 ਸਾਲ ਦੇ ਯਾਸਿਰ ਸ਼ਾਹ ਨੇ ਆਪਣੇ 33ਵੇਂ ਟੈਸਟ ਮੈਚ 'ਚ ਇਹ ਰਿਕਾਰਡ ਤੋੜਿਆ ਹੈ।
 

ਯਾਸਿਰ ਸ਼ਾਹ ਇਸ ਸਮੇਂ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਨਿਊਜ਼ੀਲੈਂਡ ਖਿਲਾਫ ਇਸ ਸੀਰੀਜ਼ 'ਚ ਹੁਣ ਤੱਕ ਉਹ 27 ਵਿਕਟਾਂ ਹਾਸਲ ਕਰ ਚੁੱਕੇ ਹਨ। ਦੂਜੇ ਟੈਸਟ 'ਚ 184 ਦੌੜਾਂ ਦੇ ਕੇ 14 ਵਿਕਟਾਂ ਹਾਸਲ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਲਈ ਦੂਜਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਯਾਸਿਰ ਦੀ ਇਸ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਇਸ ਸੀਰੀਜ਼ 'ਚ 1-1 ਨਾਲ ਬਰਾਬਰੀ ਕਰਨ 'ਚ ਕਾਮਯਾਬ ਰਿਹਾ ਹੈ।

 


suman saroa

Content Editor

Related News