ਲਾਜਵਾਬ ਬੱਲੇਬਾਜ਼ ਹੈ ਯਸ਼ਸਵੀ ਜਾਇਸਵਾਲ : ਰੋਹਿਤ ਸ਼ਰਮਾ

Sunday, Jul 16, 2023 - 11:28 AM (IST)

ਲਾਜਵਾਬ ਬੱਲੇਬਾਜ਼ ਹੈ ਯਸ਼ਸਵੀ ਜਾਇਸਵਾਲ : ਰੋਹਿਤ ਸ਼ਰਮਾ

ਨਵੀਂ ਦਿੱਲੀ- ਵੈਸਟਇੰਡੀਜ਼ ਵਿਰੁੱਧ ਮਿਲੀ ਇਤਿਹਾਸਕ ਜਿੱਤ ਤੋਂ ਖੁਸ਼ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ’ਚ ਗਜ਼ਬ ਦੀ ਪ੍ਰਤਿਭਾ ਹੈ ਤੇ ਦੂਜੇ ਪਾਸੇ ’ਤੇ ਉਸ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਸੁਖਦਾਇਕ ਤਜਰਬਾ ਰਿਹਾ। ਰੋਹਿਤ ਨੇ ਕਿਹਾ,‘‘ਸਾਨੂੰ ਪਤਾ ਸੀ ਕਿ ਉਹ (ਯਸ਼ਸਵੀ) ਕੌਮਾਂਤਰੀ ਕ੍ਰਿਕਟ ਲਈ ਤਿਆਰ ਹੈ। ਪਿਛਲੇ ਦੋ ਸਾਲ ਦੇ ਉਸਦੇ ਪ੍ਰਦਰਸ਼ਨ ਨੇ ਦਿਖਾਇਆ ਸੀ ਕਿ ਉਹ ਵੱਡੇ ਮੰਚ ਲਈ ਤਿਆਰ ਹੈ। ਉਸ ਨੇ ਸਬਰ ਨਾਲ ਬੱਲੇਬਾਜ਼ੀ ਕੀਤੀ ਤੇ ਆਪਣਾ ਟੈਂਪਰਾਮੈਂਟ ਦਿਖਾਇਆ। ਕਿਸੇ ਵੀ ਪਲ ਅਜਿਹਾ ਨਹੀਂ ਲੱਗਾ ਕਿ ਉਹ ਤੇਜ਼ੀ ’ਚ ਹੈ ਜਾਂ ਆਪਣੀਆਂ ਯੋਜਨਾਵਾਂ ਤੋਂ ਦੂਰ ਜਾ ਰਿਹਾ ਹੈ। ਅਜਿਹਾ ਦੇਖਣਾ ਚੰਗਾ ਸੀ।’’

ਇਹ ਵੀ ਪੜ੍ਹੋ- ਲੌਂਗ ਜੰਪਰ ਸ਼੍ਰੀਸ਼ੰਕਰ ਨੇ 2024 ਓਲੰਪਿਕ ਲਈ ਕੀਤਾ ਕੁਆਲੀਫਾਈ, ਜਿੱਤਿਆ ਚਾਂਦੀ ਤਮਗਾ
ਉਸ ਨੇ ਕਿਹਾ,‘‘ਮੈਂ ਸਾਂਝੇਦਾਰੀ ਦੌਰਾਨ ਉਸ ਨੂੰ ਸਿਰਫ ਇਹ ਹੀ ਕਿਹਾ ਕਿ ਉਹ ਇੱਥੇ ਖੇਡਣ ਦਾ ਅਧਿਕਾਰੀ ਹੈ। ਕਈ ਵਾਰ ਤੁਸੀਂ ਜਦੋਂ ਪਹਿਲਾ ਟੈਸਟ ਮੈਚ ਖੇਡਦੇ ਹੋ ਤਾਂ ਖੁਦ ’ਤੇ ਸ਼ੱਕ ਕਰਦੇ ਹੋ ਕਿ ਕੀ ਮੈਂ ਇਸ ਦੇ ਯੋਗ ਵੀ ਹਾਂ ਜਾਂ ਨਹੀਂ। ਇਸ ਲਈ ਮੈਂ ਉਸ ਨੂੰ ਕਹਿੰਦਾ ਰਿਹਾ, ਤੂੰ ਇੱਥੇ ਯੋਗ ਹੈ। ਤੂੰ ਇੱਥੇ ਤਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ ਤੇ ਹੁਣ ਟੈਸਟ ਮੈਚ ਦਾ ਮਜ਼ਾ ਚੁੱਕ। ਨਤੀਜੇ ਦੀ ਚਿੰਤਾ ਨਾ ਕਰ, ਜਿਵੇਂ-ਜਿਵੇਂ ਖੇਡਦਾ ਜਾਵਾਂਗੇ, ਨਤੀਜਾ ਵੀ ਤੇਰੇ ਪੱਖ ਵਿਚ ਆਉਂਦਾ ਜਾਵੇਗਾ।’’

ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਜ਼ਿਕਰਯੋਗ ਹੈ ਕਿ ਯਸ਼ਸਵੀ ਨੇ ਆਪਣੇ ਡੈਬਿਊ ਟੈਸਟ ਦੀ ਪਹਿਲੀ ਪਾਰੀ ’ਚ 501 ਮਿੰਟ ਕ੍ਰੀਜ਼ ’ਤੇ ਟਿਕ ਕੇ 387 ਗੇਂਦਾਂ ਦਾ ਸਾਹਮਣਾ ਕੀਤਾ ਤੇ 171 ਦੌੜਾਂ ਬਣਾਈਆਂ, ਜਿਹੜੀ ਕਿ ਕਿਸੇ ਵੀ ਡੈਬਿਊ ਕਰ ਰਹੇ ਭਾਰਤੀ ਖਿਡਾਰੀ ਲਈ ਸਭ ਤੋਂ ਲੰਬੀ ਪਾਰੀ ਹੈ। ਉਸ ਨੇ ਕਪਤਾਨ ਰੋਹਿਤ ਨਾਲ ਪਹਿਲੀ ਵਿਕਟ ਲਈ 229 ਦੌੜਾਂ ਦੀ ਸਾਂਝੇਦਾਰੀ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News