ਦੋਹਰਾ ਸੈਂਕੜਾ ਲਾਉਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣਿਆ ਯਸ਼ਸਵੀ ਜਾਇਸਵਾਲ

Sunday, Feb 04, 2024 - 11:35 AM (IST)

ਦੋਹਰਾ ਸੈਂਕੜਾ ਲਾਉਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣਿਆ ਯਸ਼ਸਵੀ ਜਾਇਸਵਾਲ

ਸਪੋਰਟਸ ਡੈਸਕ- 22 ਸਾਲਾ ਯਸ਼ਸਵੀ ਜਾਇਸਵਾਲ ਦੋਹਰਾ ਸੈਂਕੜਾ ਲਾਉਣ ਵਾਲਾ ਭਾਰਤ ਦਾ ਤੀਜਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣਿਆ। ਦੋਹਰਾ ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਵਿਨੋਦ ਕਾਂਬਲੀ ਹੈ, ਜਿਸ ਨੇ 1993 ਵਿਚ ਵਾਨਖੇੜੇ ਸਟੇਡੀਅਮ ਵਿਚ ਇੰਗਲੈਂਡ ਵਿਰੁੱਧ 21 ਸਾਲ ਤੇ 35 ਦਿਨ ਦੀ ਉਮਰ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ। 

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਕ੍ਰਿਕਟ ਦੇ ਮੈਦਾਨ 'ਤੇ ਹੋਵੇਗੀ ਵਾਪਸੀ, ਵਰ੍ਹਾਉਣਗੇ ਚੌਕੇ-ਛੱਕੇ

ਕਾਂਬਲੀ 21 ਸਾਲ ਤੇ 55 ਦਿਨ ਦੀ ਉਮਰ ਵਿਚ ਨੰਬਰ-2 ਸਥਾਨ ’ਤੇ ਰਿਹਾ ਸੀ ਜਦੋਂ ਉਸ ਨੇ 1993 ਵਿਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਵਿਚ ਜ਼ਿੰਬਾਬਵੇ ਵਿਰੁੱਧ ਆਪਣਾ ਦੂਜਾ ਦੋਹਰਾ ਸੈਂਕੜਾ ਬਣਾਇਆ ਸੀ। ਦੋਹਰਾ ਸੈਂਕੜਾ ਬਣਾਉਣ ਵਾਲਾ ਦੂਜਾ ਸਭ ਤੋਂ ਘੱਟ ਉਮਰ ਦਾ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚੋਂ ਆਈ ਕਬੱਡੀ ਖਿਡਾਰੀ ਤਲਵਿੰਦਰ ਦੀ ਲਾਸ਼, ਭੈਣਾਂ ਨੇ ਸਿਹਰਾ ਸਜਾ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਗਾਵਸਕਰ ਨੇ 1971 ਵਿਚ ਪੋਰਟ ਆਫ ਸਪੇਨ ਵਿਚ ਵੈਸਟਇੰਡੀਜ਼ ਵਿਰੁੱਧ 21 ਸਾਲ ਤੇ 283 ਦਿਨ ਦੀ ਉਮਰ ਵਿਚ ਆਪਣਾ ਪਹਿਲਾ ਦੋਹਰਾ ਸੈਂਕੜਾ ਬਣਾਇਆ ਸੀ। ਟੈਸਟ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੇ ਦੋਹਰਾ ਸੈਂਕੜਾਧਾਰੀ ਪਾਕਿਸਤਾਨ ਦਾ ਜਾਵੇਦ ਮਿਆਂਦਾਦ ਹੈ, ਜਿਸ ਨੇ 19 ਸਾਲ ਤੇ 140 ਦਿਨ ਦੀ ਉਮਰ ਵਿਚ ਇਹ ਉਪਲਬੱਧੀ ਹਾਸਲ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Tarsem Singh

Content Editor

Related News