WWE ਪਹਿਲਵਾਨ ਚਾਰਲੋਟ ਫਲੇਅਰ ਨੇ ਹੁਣ ਬਿਨਾਂ ਮੇਕਅਪ ਦੇ ਤਸਵੀਰਾਂ ਕੀਤੀਆਂ ਸ਼ੇਅਰ

Monday, Mar 23, 2020 - 02:31 AM (IST)

WWE ਪਹਿਲਵਾਨ ਚਾਰਲੋਟ ਫਲੇਅਰ ਨੇ ਹੁਣ ਬਿਨਾਂ ਮੇਕਅਪ ਦੇ ਤਸਵੀਰਾਂ ਕੀਤੀਆਂ ਸ਼ੇਅਰ

ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿਚ ਰਹਿਣਾ ਹਰ ਇਕ ਸੈਲੀਬ੍ਰਿਟੀ ਨੂੰ ਬੇਹੱਦ ਪਸੰਦ ਆਉਂਦਾ ਹੈ ਤੇ ਇਸਦੇ ਲਈ ਉਹ ਕੋਈ ਨਾ ਕੋਈ ਨਵੀਂ ਤਰਕੀਬ ਕੱਢਦੇ ਹਨ ਪਰ ਕਦੇ-ਕਦੇ ਇਹ ਪੈਂਤਰਾ ਉਨ੍ਹਾਂ ਨੂੰ ਭਾਰੀ ਵੀ ਪੈ ਜਾਂਦਾ ਹੈ। ਕੁਝ ਅਜਿਹਾ ਹੀ ਅਮਰੀਕਾ ਦੀ ਸਟਾਰ ਮਹਿਲਾ ਡਬਲਯੂ. ਡਬਲਯੂ. ਈ. ਪਹਿਲਵਾਨ ਚਾਰਲੋਟ ਫਲੇਅਰ ਨਾਲ ਹੋਇਆ।

PunjabKesari
33 ਸਾਲਾ ਚਾਰਲੋਟ ਨੂੰ ਡਬਲਯੂ. ਡਬਲਯੂ. ਈ. ਦੀ ਸਭ ਤੋਂ ਦਿਲਖਿਚਵੀਂ ਰੈਸਲਰ ਮੰਨਿਆ ਹੈ। ਚਾਰਲੋਟ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ ਵਿਚ ਹੈ। ਖਾਸ ਤੌਰ 'ਤੇ ਉਸਦੀਆਂ ਬਿਕਨੀ ਵਾਲੀਆਂ ਫੋਟੋਆਂ ਨੂੰ ਕਾਫੀ ਲਾਈਕਸ ਮਿਲਦੇ ਹਨ ਪਰ ਇਸ ਵਾਰ ਚਾਰਲੋਟ  ਨੇ ਕੁਝ ਨਵਾਂ ਕਰ ਕੇ ਆਪਣੇ ਫਾਲੋਅਰਜ਼ ਨੂੰ ਹੈਰਾਨੀ ਵਿਚ ਪਾ ਦਿੱਤਾ। ਇਸਦੇ ਲਈ ਚਾਰਲੋਟ ਫਲੇਅਰ ਨੇ ਹਾਲ ਹੀ ਵਿਚ ਮਹਿਲਾ ਦਿਵਸ 'ਤੇ ਆਪਣੀਆਂ ਕੁਝ ਸੈਲਫੀਆਂ ਲਈਆਂ ਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀਆਂ।

PunjabKesari
ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਸੀ ਕਿ ਚਾਰਲੋਟ ਨੇ ਇਨ੍ਹਾਂ ਵਿਚ ਮੇਕਅਪ ਨਹੀਂ ਕੀਤਾ ਹੋਇਆ ਸੀ। ਚਾਰਲੋਟ ਨੂੰ ਉਮੀਦ ਸੀ ਕਿ ਉਸਦੀਆਂ ਬਿਨਾਂ ਮੇਕਅਪ ਵਾਲੀਆਂ ਤਸਵੀਰਾਂ ਨੂੰ ਫਾਲੋਅਰਜ਼ ਕਾਫੀ ਪਸੰਦ ਕਰਨਗੇ ਪਰ ਅਜਿਹਾ ਨਹੀਂ ਹੋਇਆ। ਫਾਲੋਅਰਜ਼ ਨੇ ਉਸਦੀਆਂ  ਤਸਵੀਰਾਂ ਦਾ ਕਾਫੀ ਮਜ਼ਾਕ ਉਡਾਇਆ ਤੇ ਕਈ ਲੋਕਾਂ ਨੇ ਤਾਂ ਉਸ ਨੂੰ ਬੇਹੂਦਾ ਵੀ ਦੱਸਿਆ। ਜ਼ਿਕਰਯੋਗ ਹੈ ਕਿ ਚਾਰਲੋਟ ਫਲੇਅਰ ਨੇ ਇਸ ਤੋਂ ਕੁਝ ਦਿਨ ਪਹਿਲਾਂ  ਬਿਨਾਂ ਮੇਕਅਪ ਦੇ ਇਕ ਫੋਟੋਸ਼ੂਟ ਵੀ ਕਰਵਾਇਆ ਸੀ, ਜਿਸ ਦਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਲੋਕਾਂ ਨੇ ਮਜ਼ਾਕ ਉਡਾਇਆ ਸੀ।

PunjabKesari


author

Gurdeep Singh

Content Editor

Related News