ਬੇਬੀ ਬੰਪ ਨਾਲ WWE ਸਟਾਰ ਨਿਕੀ ਬੇਲਾ ਨੇ ਫਿਰ ਸ਼ੇਅਰ ਕੀਤੀ ਹੌਟ ਤਸਵੀਰ

07/31/2020 3:21:18 AM

ਜਲੰਧਰ– ਡਬਲਯੂ. ਡਬਲਯੂ. ਈ. ਦੀ ਮਸ਼ਹੂਰ ਮਹਿਲਾ ਪਹਿਲਵਾਨ ਨਿਕੀ ਬੇਲਾ ਸੋਸ਼ਲ ਮੀਡੀਆ 'ਤੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਪਹਿਲਾਂ ਉਹ ਮਸ਼ਹੂਰ ਜਾਨ ਸੀਨਾ ਦੇ ਨਾਲ ਰਿਲੇਸ਼ਨਸ਼ਿਪ ਦੀ ਵਜ੍ਹਾ ਨਾਲ ਛਾਈ ਰਹਿੰਦੀ ਸੀ ਤੇ ਹੁਣ ਉਹ ਆਪਣੀਆਂ ਕੁਝ ਤਸਵੀਰਾਂ ਦੇ ਕਾਰਣ ਫੈਨਸ ਦਾ ਮਨਰੋਜੰਨ ਕਰਨ ਵਿਚ ਲੱਗੀ ਰਹਿੰਦੀ ਹੈ। ਅਜਿਹੇ ਵਿਚ ਨਿਕੀ ਨੇ ਇੰਟਰਨੈੱਟ 'ਤੇ ਇਸ ਵਾਰ ਨਵੀਂ ਬੇਬੀ ਬੰਪ ਦੀ ਤਸਵੀਰ ਪੋਸਟ ਕੀਤੀ ਹੈ, ਜਿਹੜੀ ਕਾਫੀ ਵਾਈਰਲ ਹੋ ਰਹੀ ਹੈ।

PunjabKesari
ਦਰਅਸਲ ਨਿਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ''ਸੁੰਦਰ ਸ਼ਬਦ ਤੇ ਅਦਭੁੱਤ ਉਦਾਹਰਣ, ਤੁਸੀਂ ਸਾਰਿਆਂ ਨੇ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਨ ਦੇ ਰੂਪ ਵਿਚ ਨਿਰਧਾਰਿਤ ਕੀਤਾ ਹੈ। ਤੁਹਾਡੇ ਵਿਚੋਂ ਹਰ ਕਿਸੇ ਨੇ ਮੈਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਤਸ਼ਾਹਿਤ ਕੀਤਾ ਹੈ, ਇਸਦੇ ਲਈ ਤੁਹਾਡਾ ਧੰਦਨਵਾਦ। ਇਸ (ਬੇਬੀ ਬੰਪ) ਚੁਣੌਤੀ ਨਾਲ ਮੈਨੂੰ ਬਿਲਕੁਲ ਪਿਆਰ ਹੈ। ਮੈਂ ਮਹਿਲਾਵਾਂ ਦਾ ਸਮਰਥਨ ਕਰਨ ਵਾਲੀਆਂ ਮਹਿਲਾਵਾਂ ਵਿਚ ਸੁੰਦਰਤਾ ਤੇ ਤਾਕਤ ਨੂੰ ਦੇਖਿਆ ਹੈ ਤੇ ਤਜਰਬਾ ਕੀਤਾ ਹੈ।'' ਜ਼ਿਕਰਯੋਗ ਹੈ ਕਿ ਨਿਕੀ ਨੇ ਆਪਣੀ ਇਕ ਬਲੈਕ ਡਰੈੱਸ ਵਿਚ ਤਸਵੀਰ ਬੇਬੀ ਬੰਪ ਨਾਲ ਪੋਸਟ ਕੀਤੀ ਹੈ, ਜਿਸ ਤੋਂ ਬਾਅਦ ਫੈਨਸ ਨੇ ਉਸਦੀ ਤਸਵੀਰ 'ਤੇ ਕਾਫੀ ਕੁਮੈਂਟ ਕੀਤੇ ਹਨ।
ਜ਼ਿਕਰਯੋਗ ਹੈ ਕਿ ਆਪਣੇ ਕਰੀਅਰ ਦੌਰਾਨ ਉਹ ਰੈਸਲਿੰਗ ਸਟਾਰ ਜਾਨ ਸੀਨਾ ਨਾਲ ਇਸ਼ਕ ਲੜਾਉਣ ਦੇ ਕਾਰਣ ਕਾਫੀ ਚਰਚਾ ਵਿਚ ਰਹੀ ਸੀ। ਕੁਝ ਲੋਕਾਂ ਦਾ ਮੰਨਣਾ ਸੀ ਕਿ ਉਹ ਨਿਕੀ ਹੀ ਸੀ, ਜਿਸ ਦੇ ਕਾਰਣ ਜਾਨ ਸੀਨਾ ਨੇ ਆਪਣੀ ਪਹਿਲੀ ਪਤਨੀ ਨਾਲੋਂ ਨਾਤਾ ਤੋੜ ਲਿਆ ਸੀ ਹਾਲਾਂਕਿ ਬਾਅਦ ਵਿਚ ਜਾਨ ਤੇ ਨਿਕੀ ਨੇ ਮੰਗਣੀ ਵੀ ਕੀਤੀ ਪਰ ਨਾਟਕੀ ਅੰਦਾਜ਼ ਵਿਚ ਬਾਅਦ ਵਿਚ ਦੋਵੇਂ ਵੱਖਰੇ ਹੋ ਗਏ। ਹੁਣ ਨਿਕੀ ਜਾਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੀ ਹੈ।             


Gurdeep Singh

Content Editor

Related News