ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ
Friday, Jul 31, 2020 - 12:20 PM (IST)
ਨਵੀਂ ਦਿੱਲੀ : ਡਬਲਯੂ.ਡਬਲਯੂ.ਈ. ਦੀ ਸਾਬਕਾ ਰੈਸਲਰ ਟਵਿੱਟਰ 'ਤੇ ਆਉਂਦੇ ਗੰਦੇ ਮੈਸੇਜਾਂ ਕਾਰਨ ਪਰੇਸ਼ਾਨ ਹੋ ਗਈ ਹੈ। ਬ੍ਰੈਂਡੀ ਦਾ ਕਹਿਣਾ ਹੈ ਕਿ ਉਸ ਨੇ ਲੋਕਾਂ ਨਾਲ ਰਿਸ਼ਤੇ ਵਧਾਉਣ ਲਈ ਮੈਸੇਜ ਕਰਨ ਦੀ ਆਪਸ਼ਨ ਆਨ ਕੀਤੀ ਸੀ ਪਰ ਲੋਕ ਆਪਣੇ ਨਿੱਜੀ ਅੰਗਾਂ ਦੀਆਂ ਤਸਵੀਰਾਂ ਭੇਜ ਕੇ ਮੇਰਾ ਹੌਸਲਾ ਤੋੜ ਰਹੇ ਹਨ। ਬ੍ਰੈਂਡੀ ਦਾ ਕਹਿਣਾ ਹੈ ਕਿ ਇਹ ਕੁਝ ਅਜਿਹਾ ਹੈ, ਜਿਸ ਦੀ ਤੁਸੀਂ ਉਮੀਦ ਵੀ ਨਹੀਂ ਕਰਦੇ ਹੋਵੋਗੇ। ਮੈਂ ਡੀ. ਐੱਮ. ਬੰਦ ਕਰਨ ਜਾ ਰਹੀ ਹਾਂ।
ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'
ਬ੍ਰੈਂਡੀ ਡਬਲਯੂ.ਡਬਲਯੂ.ਈ. ਦੇ ਨਾਲ ਮੁੱਖ ਬ੍ਰਾਂਡ ਅਧਿਕਾਰੀ ਦੇ ਤੌਰ 'ਤੇ ਜੁੜੀ ਹੋਈ ਸੀ। ਉਹ ਪਹਿਲਾਂ ਫ਼ਿਗਰ ਸਕੇਟਰ ਵੀ ਰਹਿ ਚੁੱਕੀ ਹੈ। ਹੁਣ ਉਹ ਨਿਊਜ਼ ਐਂਕਰ ਨਿਯਮਤ ਰੂਪ ਨਾਲ ਨੌਜਵਾਨ ਪ੍ਰਤਿਭਾ ਨੂੰ ਟੀ.ਵੀ. 'ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦੀ ਹੈ। ਨਵਾਂ ਕਾਰੋਬਾਰ ਆਕਰਸ਼ਿਤ ਕਰਨ ਦੀ ਯੋਜਨਾ ਦੇ ਤਹਿਤ ਬ੍ਰੈਂਡੀ ਨੇ ਪਹਿਲਵਾਨਾਂ, ਸੰਭਾਵੀ ਪ੍ਰਾਯੋਜਕਾਂ ਅਤੇ ਹੋਰ ਵਾਰਪਿਕ ਮੌਕਿਆਂ ਦੇ ਸੰਪਰਕ 'ਚ ਆਉਣ ਲਈ ਟਵਿੱਟਰ ਡੀ. ਐੱਮ. ਖੋਲ੍ਹੇ ਸੀ। ਹਾਲਾਂਕਿ ਬ੍ਰੈਂਡੀ ਨੇ ਆਪਣੇ ਉਸ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ ਕਿਉਂਕਿ ਉਹ ਡੀ. ਐੱਮ. 'ਚ ਆਉਂਦੀਆਂ ਤਸਵੀਰਾਂ ਦੇਖ ਕੇ ਥੱਕ ਗਈ ਹੈ।
ਇਹ ਵੀ ਪੜ੍ਹੋਂ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਨੁਸ਼ਕਾ-ਵਿਰਾਟ, ਕੀਤਾ ਇਹ ਐਲਾਨ
ਬ੍ਰੈਂਡੀ ਨੇ ਇਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਕਿ 'ਮੈ ਡੀ. ਐੱਮ. ਨੂੰ ਦੇਖਣਾ ਬੰਦ ਕਰ ਦਿੱਤਾ ਹੈ। ਕਿਉਂਕਿ ਲੋਕ ਮੈਨੂੰ ਨਿੱਜੀ ਤਸਵੀਰਾਂ ਭੇਜ ਰਹੇ ਹਨ। ਹਰ ਗੱਲ ਦੀ ਇਕ ਹੱਦ ਹੁੰਦੀ ਹੈ। ਇਸ ਲਈ ਹੁਣ ਮੈ ਜਨਤਕ ਰੂਪ ਨਾਲ ਡੀ. ਐੱਮ ਨਹੀਂ ਖੋਲ੍ਹਾਂਗੀ।
ਇਹ ਵੀ ਪੜ੍ਹੋਂ : ਸਾਊਥ ਅਫ਼ਰੀਕਾ ਦੇ ਇਸ ਕ੍ਰਿਕਟਰ ਨੇ 22 ਸਾਲ ਦੀ ਉਮਰ 'ਚ ਬਦਲ ਲਿਆ ਸੀ ਧਰਮ