WWE ਦੀ ਲੈਸਬੀਅਨ ਰੈਸਲਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ''ਚ ਦਾਖ਼ਲ ਹੋਇਆ ''ਸਿਰਫਿਰਾ ਆਸ਼ਿਕ''

Tuesday, Aug 18, 2020 - 05:44 PM (IST)

WWE ਦੀ ਲੈਸਬੀਅਨ ਰੈਸਲਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ''ਚ ਦਾਖ਼ਲ ਹੋਇਆ ''ਸਿਰਫਿਰਾ ਆਸ਼ਿਕ''

ਨਵੀਂ ਦਿੱਲੀ : WWE ਬੀਬੀ ਸਟਾਰ ਸੋਨੀਆ ਡੇਵਿਲ ਨੂੰ ਕਿਡਨੈਪ ਕਰਣ ਲਈ ਬਿਤੇ ਦਿਨੀਂ ਇਕ ਪ੍ਰਸ਼ੰਸਕ ਰਾਤ ਨੂੰ ਉਨ੍ਹਾਂ ਦੇ ਘਰ ਦਾਖ਼ਲ ਹੋ ਗਿਆ। ਹਾਲਾਂਕਿ ਪ੍ਰਸ਼ੰਸਕ ਆਪਣੀ ਕੋਸ਼ਿਸ਼ ਵਿਚ ਨਾਕਾਮ ਰਿਹਾ। ਪੁਲਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਕਿਡਨੈਪਰ ਕਰੀਬ 8 ਮਹੀਨੇ ਤੋਂ ਕਿਡਨੈਪਿੰਗ ਦੀ ਯੋਜਨਾ ਬਣਾ ਰਿਹਾ ਸੀ। ਉਹ ਸੋਨੀਆ ਡੇਵਿਲ ਨੂੰ ਬਹੁਤ ਪਸੰਦ ਕਰਦਾ ਹੈ। ਕੈਲੀਫਰਨੀਆ ਪੁਲਸ ਮੁਤਾਬਕ ਲੁਟਸ ਫਲਾ ਦਾ ਨਾਗਰਿਕ ਇਹ ਸ਼ਖਸ ਅੱਧੀ ਰਾਤ ਨੂੰ ਸੋਨੀਆ ਦੇ ਘਰ ਵਿਚ ਦਾਖ਼ਲ ਹੋਇਆ। ਹਾਲਾਂਕਿ ਉਹ ਜਿਵੇਂ ਹੀ  ਗਲਾਸ ਸਲਾਈਡ ਕਰਕੇ ਅੰਦਰ ਦਾਖ਼ਲ ਹੋਇਆ ਤਾਂ ਅਲਾਰਮ ਵੱਜ ਗਿਆ। ਆਲਾਰਮ ਦੀ ਆਵਾਜ਼ ਆਉਣ 'ਤੇ ਲੋਕਾਂ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ: IPL 2020 ਨੂੰ ਮਿਲਿਆ ਨਵਾਂ ਟਾਈਟਲ ਸਪਾਂਸਰ, 'Dream 11' ਨੇ ਮਾਰੀ ਬਾਜ਼ੀ

 PunjabKesari

ਹਾਲਾਂਕਿ ਕੈਲੀਫੋਰਨੀਆ ਪੁਲਸ ਨੇ ਅਜੇ ਉਕਤ ਸ਼ਖਸ ਦਾ ਨਾਮ ਨਹੀਂ ਦੱਸਿਆ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਮਾਨਸਿਕ ਰੋਗੀ ਲੱਗਦਾ ਹੈ। ਉਹ ਸੋਨੀਆ ਡੇਵਿਲ ਦੇ ਪਿਆਰ ਵਿਚ ਪਾਗਲ ਹੈ। ਸੋਨੀਆ ਮਿਕਸਡ ਮਾਰਸ਼ਲ ਆਟਰਸ ਦੀ ਵੀ ਪਲੇਅਰ ਰਹੀ ਹੈ। ਉਹ ਤਿੰਨ ਮੁਕਾਬਲਿਆਂ ਵਿਚੋਂ 2 ਵਿਚ ਜਿੱਤ ਪ੍ਰਾਪਤ ਕਰ ਚੁੱਕੀ ਹੈ, ਜਦੋਂ ਕਿ ਇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ ਸੀ।  

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

PunjabKesari

ਦੱਸ ਦੇਈਏ ਕਿ ਡਬਲਯੂ.ਡਬਲਯੂ.ਈ. ਦੇ ਇਤਹਾਸ ਵਿਚ ਸੋਨੀਆ ਡੇਵਿਲ ਆਪਣੀ ਸਮਲੈਂਗਿਕਤਾ ਦਾ ਖੁੱਲ੍ਹ ਕੇ ਐਲਾਨ ਕਰਣ ਵਾਲੀ ਪਹਿਲੀ ਬੀਬੀ ਰੈਸਲਰ ਹੈ। ਉਹ ਹੁਣ ਟੋਟਲ ਡਿਵਾ ਸ਼ੋ ਵਿਚ ਕੰਮ ਕਰ ਰਹੀ ਹੈ। ਉਹ ਆਪਣੀ ਪਾਰਟਨਰ ਮੈਂਡੀ ਰੋਜ ਨਾਲ ਨਜ਼ਦੀਕੀਆਂ ਲਈ ਜਾਣੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ: ਆਸ਼ੀਸ਼ ਨਹਿਰਾ ਦਾ ਵੱਡਾ ਬਿਆਨ, ਕਿਹਾ- ਧੋਨੀ ਤੋਂ ਜ਼ਿਆਦਾ 'Talented' ਹਨ 22 ਸਾਲ ਦੇ ਰਿਸ਼ਭ ਪੰਤ


author

cherry

Content Editor

Related News