ਸਾਬਕਾ ਕੋਚ ਵੀ. ਰਮਨ ਨੇ ਰਾਸ਼ਟਰੀ ਟੀਮ ’ਤੇ ਲਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

05/15/2021 11:49:06 AM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸਾਬਕਾ ਕੋਚ ਡਬਲਿਊ. ਵੀ ਰਮਨ ਨੇ ਰਾਸ਼ਟਰੀ ਟੀਮ ’ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਈ-ਮੇਲ ਲਿਖਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰੀ ਟੀਮ ’ਚ ‘ਸਵੈ ਮਾਣ ਦੀ ਸੰਸਕ੍ਰਿਤੀ’ ਹੈ ਤੇ ਇਸ ਨੂੰ ਬਦਲਣ ਦੀ ਲੋੜ ਹੈ। ਰਮਨ ਨੇ ਇਕ ਈ-ਮੇਲ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਮੁੱਖ ਰਾਹੁਲ ਦ੍ਰਾਵਿੜ ਨੂੰ ਵੀ ਭੇਜਿਆ ਹੈ ਤੇ ਉਨ੍ਹਾਂ ਤੋਂ ਸਲਾਹ ਮੰਗੀ ਗਈ ਤਾਂ ਉਹ ਦੇਸ਼ ’ਚ ਮਹਿਲਾ ਕ੍ਰਿਕਟ ਦੇ ਲਈ ਖ਼ਾਕਾ ਤਿਆਰ ਕਰ ਸਕਦੇ ਹਨ।
ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਟੈਸਟ, ਇਕ ਦਿਨਾਂ ਤੇ ਟੀ-20 ਚੈਂਪੀਅਨਸ਼ਿਪ ਲਈ ਤਾਨੀਆ ਦੀ ਭਾਰਤੀ ਟੀਮ ’ਚ ਚੋਣ

ਸਾਬਕਾ ਕ੍ਰਿਕਟਰ ਮਦਨ ਲਾਲ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਵੀਰਵਾਰ ਨੂੰ ਇਕ ਹੈਰਾਨ ਕਰ ਦੇਣ ਵਾਲਾ ਫ਼ੈਸਲਾ ਲੈਂਦੇ ਹੋਏ ਰਾਸ਼ਟਰੀ ਮਹਿਲਾ ਟੀਮ ਦੇ ਕੋਚ ਲਈ ਰਮਨ ਦੀ ਜਗ੍ਹਾ ਰਮੇਸ਼ ਪੋਵਾਰ ਦੀ ਚੋਣ ਕੀਤੀ। ਰਮਨ ਦੀ ਦੇਖ-ਰੇਖ ’ਚ ਪਿਛਲੇ ਸਾਲ ਟੀ-20 ਵਰਲਡ ਕੱਪ ’ਚ ਟੀਮ ਉਪਜੇਤੂ ਰਹੀ ਸੀ।

ਰਮਨ ਦੀ ਚਿੱਠੀ ਨਾਲ ਹੋ ਸਕਦਾ ਹੈ ਵਿਵਾਦ
ਰਮਨ ਦੇ ਇਸ ਈ-ਮੇਲ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ, ‘‘ਜਿੱਥੋਂ ਤਕ ਮੈਨੂੰ ਪਤਾ ਹੈ, ਰਮਨ ਨੇ ਕਿਹਾ ਕਿ ਉਹ ਹਮੇਸ਼ਾ ਟੀਮ ਨੂੰ ਹਰ ਕਿਸੇ ਤੋਂ ਉੱੁਪਰ ਰੱਖਣ ’ਚ ਯਕੀਨ ਰਖਦੇ ਹਨ ਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕੋਈ ਵੀ ਵਿਅਕਤੀ ਅਸਲ ’ਚ ਘਮੰਡੀ ਨਹੀਂ ਹੋ ਸਕਦਾ ਹੈ। ਰਮਨ ਨੇ ਹਾਲਾਂਕਿ ਇਸ ਪੱਤਰ ’ਚ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਇਸ਼ਾਰਿਆਂ-ਇਸ਼ਾਰਿਆਂ ’ਚ ਟੀਮ ਦੀ ਸਟਾਰ ਖਿਡਾਰੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਟੀਮ ’ਚ ਮੌਜੂਦ ਸਟਾਰ ਸਭਿਆਚਾਰ ਦੇ ਬਾਰੇ ’ਚ ਵਿਸਥਾਰ ਨਾਲ ਗੱਲ ਕੀਤੀ ਹੈ, ਜਿਸ ਨਾਲ ਫ਼ਾਇਦੇ ਨਾਲੋਂ ਨੁਕਸਾਨ ਜ਼ਿਆਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਨਿਯਮ ਤੋੜ ਕੇ ਛੁੱਟੀਆਂ ਮਨਾਉਣ ਗੋਆ ਜਾ ਰਹੇ ਸਨ ਪ੍ਰਿਥਵੀ ਸ਼ਾਹ, ਰਸਤੇ ’ਚ ਆਏ ਪੁਲਸ ਦੇ ਅੜਿੱਕੇ

ਰਮਨ ਨਾਲ ਇਸ ਬਾਰੇ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਦੱਸਿਆ ਕਿ ਗਾਂਗੁਲੀ ਤੇ ਦ੍ਰਾਵਿੜ ਨੂੰ ਉਨ੍ਹਾਂ ਦੀ ਚਿੱਠੀ ਮਿਲ ਗਈ ਹੈ। ਇਹ ਪਤਾ ਲੱਗਾ ਹੈ ਕਿ ਰਮਨ ਨੇ ਖ਼ਾਸ ਵਿਅਕਤੀਆਂ ਬਾਰੇ ਲਿਖਿਆ ਹੈ, ਜਿਨ੍ਹਾਂ ਨੂੰ ਟੀਮ ਖ਼ੁਦ ਤੋਂ ਉੱਪਰ ਰੱਖਣ ਦੀ ਲੋੜ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News