WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ

Friday, Jun 18, 2021 - 08:29 PM (IST)

WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ

ਸਾਊਥੰਪਟਨ- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ਵਿਚ (18 ਜੂਨ) ਦੁਪਹਿਰ 3 ਵਜੇ ਉਦਘਾਟਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਸ਼ੁਰੂ ਹੋਣਾ ਸੀ ਪਰ ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਰੱਦ ਹੋ ਗਿਆ ਤੇ ਟਾਸ ਵੀ ਨਹੀਂ ਹੋ ਸਕੀ। ਇਸ ਦੌਰਾਨ ਟਾਸ ਹੋਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਮੈਚ ਦਾ ਪਹਿਲਾ ਸੈਸ਼ਨ ਨਹੀਂ ਹੋਵੇਗਾ। ਇਸ ਨੂੰ ਲੈ ਕੇ ਫੈਂਸ ਦੇ ਨਾਲ-ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਨਿਰਾਸ਼ ਹੈ।

PunjabKesari
ਅਨੁਸ਼ਕਾ ਨੇ ਫੋਟੋ ਅਤੇ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸਟੋਰੀ ਵਿਚ ਸ਼ੇਅਰ ਕੀਤੀਆਂ ਹਨ। ਇਸ ਵਿਚ ਇਕ ਤਸਵੀਰ 'ਚ ਉਨ੍ਹਾਂ ਨੇ ਭਾਰਤੀ ਟੀਮ ਦੀ ਗਰੁੱਪ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਅਨੁਸ਼ਕਾ ਨੇ ਲਿਖਿਆ- ਇਹ ਲੜਕੇ। ਇਸਦੇ ਨਾਲ ਨੀਲੇ ਰੰਗ ਵਾਲੀ ਹਾਰਟ ਵਾਲੀ ਇਮੋਜੀ ਸ਼ੇਅਰ ਕਰਦੇ ਹੋਏ ਕੋਹਲੀ ਨੂੰ ਟੈਗ ਕੀਤਾ ਹੈ। ਦੂਜੀ ਸਟੋਰ ਵਿਚ ਉਨ੍ਹਾਂ ਨੇ ਲਿਖਿਆ- ਬਾਰਿਸ਼...ਬਾਰਿਸ਼... ਚਲੇ ਜਾਓ ! ਪੰਜ ਦਿਨਾਂ ਦੇ ਬਾਅਦ ਵਾਪਸ ਆਉਣਾ।

ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ

ਜ਼ਿਕਰਯੋਗ ਹੈ ਕਿ ਮੈਚ 18 ਤੋਂ 22 ਜੂਨ ਤੱਕ ਹੋਵੇਗਾ ਅਤੇ 23 ਜੂਨ ਨੂੰ ਰਿਜਰਵ ਡੇਅ ਦੇ ਤੌਰ 'ਤੇ ਰੱਖਿਆ ਗਿਆ ਹੈ। ਮੀਂਹ ਦੇ ਕਾਰਨ ਜੋ ਸਮਾਂ ਬਰਬਾਦ ਹੋਵੇਗਾ ਉਸ ਨੂੰ ਰਿਜਰਵ ਡੇਅ ਦੇ ਤੌਰ 'ਚੇ ਇਸਤੇਮਾਲ ਕੀਤਾ ਜਾਵੇਗਾ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News