ਆਬੂ ਧਾਬੀ 'ਚ ਗਲਤ ਹੋਇਆ, ਹੈਮਿਲਟਨ ਜਿੱਤ ਦਾ ਹੱਕਦਾਰ ਸੀ : ਕਾਰਤੀਕੇਅਨ
Tuesday, Dec 14, 2021 - 04:00 AM (IST)
ਨਵੀਂ ਦਿੱਲੀ- ਇਸ ਸੈਸ਼ਨ ਦੇ ਫਾਰਮੂਲਾ ਵਨ ਖਿਤਾਬ ਦੀ ਦੌੜ ਦਾ ਵਿਵਾਦਪੂਰਨ ਅੰਤ ਭਾਰਤ ਦੇ ਪਹਿਲੇ ਐੱਫ. ਵਨ ਡਰਾਈਵਰ ਨਾਰਾਇਣ ਕਾਰਤੀਕੇਅਨ ਨੂੰ ਪਸੰਦ ਨਹੀਂ ਆਇਆ ਤੇ ਉਸਦਾ ਮੰਨਣਾ ਹੈ ਕਿ ਆਬੂ ਧਾਬੀ ਗ੍ਰਾਂ.ਪ੍ਰੀ. ਵਿਚ ਲੁਈਸ ਹੈਮਿਲਟਨ ਜਿੱਤ ਦਾ ਹੱਕਦਾਰ ਸੀ। ਆਬੂ ਧਾਬੀ ਵਿਚ ਐਤਵਾਰ ਨੂੰ ਸੈਸ਼ਨ ਦੀ ਆਖਰੀ ਰੇਸ 'ਚ ਕਈ ਵਿਵਾਦਪੂਰਨ ਰੇਸ ਕੰਟਰੋਲ ਕਾਲ ਕੀਤੀਆਂ ਗਈਆਂ ਤੇ ਆਖਰੀ ਲੈਪ ਵਿਚ ਰੈੱਡ ਬੁੱਲ ਦੇ ਮੈਕਸ ਵੇਰਸਟੈਪਨ ਨੇ ਹੈਮਿਲਟਨ ਨੂੰ ਪਛਾੜ ਕੇ ਜਿੱਤ ਦਰਜ ਕੀਤੀ। ਹੈਮਿਲਟਨ ਦਾ ਮਾਈਕਲ ਸ਼ੁਮਾਰਕ ਦਾ 7 ਵਿਸ਼ਵ ਖਿਤਾਬਾਂ ਦਾ ਰਿਕਾਰਡ ਤੋੜਨ ਦਾ ਸੁਪਨਾ ਫਿਲਹਾਲ ਅਧੂਰਾ ਰਹਿ ਗਿਆ।
ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ
ਕਾਰਤੀਕੇਅਨ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਮੰਨੋਂ ਜਿਵੇਂ ਉਹ ਮੈਕਸ ਨੂੰ ਜਿਤਾਉਣਾ ਚਾਹੁੰਦੇ ਸਨ। ਇਹ ਰੋਮਾਂਚਕ ਮੁਕਾਬਲਾ ਸੀ ਪਰ ਕੱਲ ਜੋ ਹੋਇਆ, ਉਹ ਖੇਡ ਨਹੀਂ ਸੀ। ਐੱਫ. ਵਨ ਵਿਚ ਨੇੜਲੇ ਮੁਕਾਬਲੇ ਹੋਣ ਚਾਹੀਦੇ ਹਨ ਪਰ ਚੰਗੀ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ। ਹੈਮਿਲਟਨ ਜਿੱਤ ਵੱਲ ਵਧ ਰਿਹਾ ਸੀ ਜਦੋਂ 58 ਲੈਪ ਦੀ ਰੇਸ ਦੀ 53ਵੇਂ ਲੈਪ ਵਿਚ ਨਿਕੋਲਸ ਲਤੀਫੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸੇਫਟੀ ਕਾਰ ਟ੍ਰੈਕ 'ਤੇ ਆਈ।
ਇਹ ਖ਼ਬਰ ਪੜ੍ਹੋ- ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ
ਵੇਰਸਟੈਪਨ ਦੇ ਨਵੇਂ ਟਾਇਰ ਹੈਮਿਲਟਨ ਦੇ ਪੁਰਾਣੇ ਟਾਇਰਾਂ 'ਤੇ ਵੀ ਭਾਰੀ ਪਏ। ਨਿਯਮਾਂ ਤਹਿਤ ਸੇਫਟੀ ਕਾਰ ਨੂੰ ਅਗਲੀ ਲੈਪ ਵਿਚ ਚਲੇ ਜਾਣਾ ਚਾਹੀਦਾ ਸੀ ਪਰ ਅਜਿਹਾ ਹੋਇਆ ਨਹੀਂ। ਕਾਰਤੀਕੇਅਨ ਨੇ ਕਿਹਾ ਕਿ ਜੇਕਰ ਸੇਫਟੀ ਕਾਰ ਦਾ ਉੱਥੇ ਰਹਿਣਾ ਜ਼ਰੂਰੀ ਨਾ ਹੋਵੇ ਤਾਂ ਆਖਰੀ ਕਾਰ ਦੇ ਲੰਘਣ ਤੋਂ ਬਾਅਦ ਉਸ ਨੂੰ ਪਿੱਟ ਤੋਂ ਅਗਲੀ ਲੈਪ ਵਿਚ ਹੀ ਪਰਤ ਜਾਣਾ ਚਾਹੀਦਾ ਸੀ। ਉਸ ਨੇ ਕਿਹਾ ਕਿ ਇਸ ਵਿਵਾਦ ਨੂੰ ਵੱਖ ਰੱਖ ਕੇ ਵੀ ਦੇਖੋਂ ਤਾਂ ਲੁਈਸ ਜਿੱਤ ਦਾ ਹੱਕਦਾਰ ਸੀ। ਇਹ ਉਸਦੀ ਰੇਸ ਸੀ। ਇਹ ਨਤੀਦਾ ਸਹੀ ਨਹੀਂ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।