ਵਿਰਾਟ ਦਾ ਬੱਲਾ ਦਸੇਗਾ ਕਾਊਂਟੀ ਨਾ ਖੇਡਣ ਦਾ ਫਾਇਦਾ ਹੋਇਆ ਜਾਂ ਨੁਕਸਾਨ : ਸਟੀਵਰਟ
Sunday, Jul 22, 2018 - 09:44 PM (IST)
ਲੰਡਨ : ਵਿਰਾਟ ਕੋਹਲੀ ਆਈ. ਪੀ. ਐੱਲ. ਦੇ ਬਾਅਦ ਗਰਦਨ ਦੀ ਸੱਟ ਕਾਰਨ ਸਰੇ ਦੇ ਲਈ ਕਾਊਂਟੀ ਨਹੀਂ ਖੇਡ ਸਕੇ ਸਨ ਪਰ ਇੰਗਲੈਂਡ ਦਾ ਸਾਬਕਾ ਕਪਤਾਨ ਅਤੇ ਕਾਊਂਟੀ ਕ੍ਰਿਕਟ ਦੇ ਨਿਰਦੇਸ਼ਕ ਐਲੇਕ ਸਟੀਵਰਟ ਦਾ ਕਹਿਣਾ ਹੈ ਕਿ, ਆਰਾਮ ਕਰਨ ਨਾਲ ਭਾਰਤੀ ਕਪਤਾਨ ਨੂੰ ਕਿੰਨੀ ਮਦਦ ਮਿਲੀ ਹੈ ਇਹ ਤਾਂ ਸੀਰੀਜ਼ ਆਖਰ ਤੱਕ ਹੀ ਪਤਾ ਚਲੇਗਾ। ਜ਼ਿਕਰਯੋਗ ਹੈ ਕਿ, ਸਟੀਵਰਟ ਨੇ ਹੀ ਕੋਹਲੀ ਨੂੰ ਪਹਿਲਾ ਕਾਊਂਟੀ ਕਰਾਰ ਦਿਵਾਉਣ 'ਚ ਮੁੱਖ ਭੂਮਿਕਾ ਨਿਭਾਈ ਸੀ ਜਿਸ 'ਚ ਮਈ ਅਤੇ ਜੂਨ ਦੌਰਾਨ ਤਿੰਨ-ਚਾਰ ਦਿਨਾਂ ਮੈਚ ਖੇਡਣੇ ਸਨ। ਪਰ ਆਈ. ਪੀ. ਐੱਲ. ਦੌਰਾਨ ਗਰਦਨ ਦੀ ਸੱਟ ਕਾਰਨ ਕੋਹਲੀ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਜਿਸ ਕਾਰਨ ਕੋਹਲੀ ਸਰੇ ਦੇ ਲਈ ਨਹੀਂ ਖੇਡ ਸਕੇ।

ਸਟੀਵਰਟ ਤੋਂ ਜਦੋਂ ਪੁੱਛਿਆ ਗਿਆ ਕਿ ਕਾਊਂਟੀ 'ਚ ਨਹੀਂ ਖੇਡਣ ਨਾਲ ਕੋਹਲੀ ਨੂੰ ਟੈਸਟ ਮੈਚਾਂ 'ਚ ਮਦਦ ਮਿਲੇਗੀ ਜਾਂ ਨਹੀਂ ਤਾਂ ਉਨ੍ਹਾਂ ਕਿਹਾ, ਵਿਰਾਟ ਨੇ ਇੰਗਲੈਂਡ 'ਚ ਬਹੁਤ ਘੱਟ ਮੈਚ ਖੇਡੇ ਹਨ ਅਤੇ ਉਨ੍ਹਾਂ ਦਾ ਰਿਕਾਰਡ ਵੀ ਇਨਾਂ ਸ਼ਾਨਦਾਰ ਨਹੀਂ ਹੈ ਜਿਵੇਂ ਕਿ ਦੁਨੀਆਂ ਦੀ ਹੋਰਨਾਂ ਜਗ੍ਹਾਵਾਂ 'ਚ ਹੈ। ਇਸ ਲਈ ਵਿਰਾਟ ਦੀ ਬੱਲੇਬਾਜ਼ੀ ਤੋਂ ਹੀ ਪਤਾ ਚਲੇਗਾ ਕਿ ਉਨ੍ਹਾਂ ਨੂੰ ਆਰਾਮ ਦਾ ਫਾਇਦਾ ਮਿਲਿਆ ਜਾਂ ਨਹੀਂ।

