ਸਕਿਨ ਪ੍ਰਾਬਲਮ ਨਾਲ ਜੂਝ ਰਹੀ ਹੈ ਰੈਸਲਰ ਟੇਨੇਲ ਡੇਸ਼ਵੁਡ
Monday, Aug 20, 2018 - 04:40 AM (IST)
ਜਲੰਧਰ — ਡਬਲਯੂ. ਡਬਲਯੂ. ਈ. ਵਿਚ ਸਿਲੈਕਟ ਹੋਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਰੈਸਲਰ ਟੇਨੇਲ ਡੇਸ਼ਵੁਡ ਇਨ੍ਹਾਂ ਦਿਨਾਂ ਵਿਚ ਸਕਿਨ ਪ੍ਰਾਬਲਮ 'ਸੋਰਾਯਸਿਸ' ਨਾਲ ਜੂਝ ਰਹੀ ਹੈ। ਟੇਨੇਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਭਾਵੁਕ ਮੈਸੇਜ ਪੋਸਟ ਕਰ ਕੇ ਆਪਣੇ ਪ੍ਰਸ਼ੰਸਕਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਟੇਨੇਲ ਨੇ ਲਿਖਿਆ ਹੈ ਕਿ ਇਹ ਬੇਹੱਦ ਦੁਖਦਾਈ ਹੈ ਪਰ ਹੁਣ ਵਕਤ ਆ ਗਿਆ ਹੈ ਕਿ ਮੈਂ ਆਪਣੀ ਰੈਸਲਰ ਤੋਂ ਭਰਪੂਰ ਜ਼ਿੰਦਗੀ ਦੇ ਇਲਾਵਾ ਆਪਣੇ ਦੁੱਖਾਂ ਤੋਂ ਵੀ ਲੋਕਾਂ ਨੂੰ ਰੂ-ਬਰੂ ਕਰਵਾਂਵਾ। ਇਹ ਸਭ ਇਸ ਲਈ ਹੋਇਆ ਕਿਉਂਕਿ ਸਮਾਂ ਰਹਿੰਦਿਆਂ ਮੈਂ ਕਈ ਛੋਟੀਆਂ-ਛੋਟੀਆਂ ਗੱਲਾਂ 'ਤੇ ਧਿਆਨ ਨਹੀਂ ਦਿੱਤਾ। ਇਕ ਦਿਨ ਇਹ ਛੋਟੀ ਜਿਹੀ ਮੁਸ਼ਕਲ ਇੰਨੀ ਵੱਡਾ ਰੂਪ ਲੈ ਲਵੇਗੀ, ਮੈਨੂੰ ਭਰੋਸਾ ਨਹੀਂ ਸੀ। ਟੇਨੇਲ ਨੇ ਲਿਖਿਆ ਕਿ ਮੈਂ ਇਸ ਨੂੰ ਲੁਕਾਈ ਰੱਖਿਆ ਕਿਉਂਕਿ ਮੇਰਾ ਸੁਪਨਾ ਸੀ ਕਿ ਮੈਂ ਡਬਲਯੂ. ਡਬਲਯੂ. ਈ. ਵਿਚ ਮਜ਼ਬੂਤ ਵਿਰੋਧੀ ਦੇ ਤੌਰ 'ਤੇ ਸਦਾ ਯਾਦ ਰਹਾਂ। ਇਸ ਦੌਰਾਨ ਥੈਰੇਪੀ, ਮੈਡੀਸਨ, ਮੈਡੀਟੇਸ਼ਨ ਦਾ ਨਾਲ-ਨਾਲ ਇਸਤੇਮਾਲ ਵੀ ਕੀਤਾ ਪਰ ਇਸਦਾ ਹੁਣ ਤਕ ਕੋਈ ਫਾਇਦਾ ਨਹੀਂ ਹੋਇਆ ਹੈ। ਟੇਨੇਲ ਨੇ ਅਪੀਲ ਕੀਤੀ ਕਿ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਹੀ ਬੀਮਾਰੀ ਨਾਲ ਜੂਝ ਰਿਹਾ ਹੈ ਤਾਂ ਕ੍ਰਿਪਾ ਕਰਕੇ ਉਸਦੀ ਮਦਦ ਕਰੋ। ਉਸ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰੋ। ਸ਼ਾਇਦ ਇਕ ਇਹ ਹੀ ਤਰੀਕਾ ਹੈ।
