ਮੰਡੋਲੀ ਜੇਲ ਪਹੁੰਚਾਇਆ ਗਿਆ ਪਹਿਲਵਾਨ ਸੁਸ਼ੀਲ, ਬੈਰਕ ’ਚ ਟਹਿਲਦੇ ਅਤੇ ਕਰਵਟਾਂ ਬਦਲਦੇ ਲੰਘੀ ਰਾਤ

Friday, Jun 04, 2021 - 10:25 AM (IST)

ਮੰਡੋਲੀ ਜੇਲ ਪਹੁੰਚਾਇਆ ਗਿਆ ਪਹਿਲਵਾਨ ਸੁਸ਼ੀਲ, ਬੈਰਕ ’ਚ ਟਹਿਲਦੇ ਅਤੇ ਕਰਵਟਾਂ ਬਦਲਦੇ ਲੰਘੀ ਰਾਤ

ਨਵੀਂ ਦਿੱਲੀ- ਛਤਰਸਾਲ ਸਟੇਡੀਅਮ ’ਚ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮੁਲਜ਼ਮ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਦਾ ਹੁਣ ਨਵਾਂ ਟਿਕਾਣਾ ਮੰਡੋਲੀ ਜੇਲ ਨੰਬਰ 15 ਹੋ ਗਿਆ ਹੈ। ਅਦਾਲਤ ਵੱਲੋਂ ਸੁਸ਼ੀਲ ਨੂੰ 9 ਦਿਨ ਦੀ ਕਾਨੂੰਨੀ ਹਿਰਾਸਤ ’ਚ ਭੇਜਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਪੁਲਸ ਨੇ ਉਸ ਦਾ ਮੈਡੀਕਲ ਕਰਾਇਆ ਅਤੇ ਦੇਰ ਰਾਤ ਉਸ ਨੂੰ ਲੈ ਕੇ ਮੰਡੋਲੀ ਜੇਲ ਪਹੁੰਚੀ। ਕੋਰੋਨਾ ਮਹਾਮਾਰੀ ਨੂੰ ਲੈ ਕੇ ਫਿਲਹਾਲ ਸੁਸ਼ੀਲ ਨੂੰ ਜੇਲ ਨੰਬਰ 15 ’ਚ ਹੀ 14 ਦਿਨ ਲਈ ਹੋਰ ਹਵਾਲਾਤੀਆਂ ਵਾਂਗ ਵੱਖ ਰੱਖਿਆ ਗਿਆ ਹੈ। ਜੇਲ ਸੂਤਰਾਂ ਦਾ ਕਹਿਣਾ ਹੈ ਕਿ ਉਸ ਦੀ ਪਹਿਲੀ ਰਾਤ ਆਪਣੀ ਬੈਰਕ ’ਚ ਟਹਿਲਦਿਆਂ ਅਤੇ ਕਰਵਟਾਂ ਬਦਲਦੇ ਲੰਘੀ।

ਇਹ ਵੀ ਪੜ੍ਹੋ : ਕਰੀਅਰ 'ਚ ਬਹੁਤ ਟੈਸਟ ਮੈਚ ਖੇਡਣਾ ਚਾਹੁੰਦੀ ਹਾਂ : ਹਰਮਨਪ੍ਰੀਤ

ਤਿਹਾੜ ਜੇਲ ਦੇ ਆਈ. ਜੀ. ਸੰਦੀਪ ਗੋਇਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਓਲੰਪੀਅਨ ਪਹਿਲਵਾਨ ਸੁਸ਼ੀਲ ਨੂੰ ਦਿੱਲੀ ਦੇ ਮੰਡੋਲੀ ਜੇਲ ਨੰਬਰ 15 ’ਚ ਰੱਖਿਆ ਗਿਆ ਹੈ। ਸੁਸ਼ੀਲ ’ਚ ਜੇਕਰ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਕੋਵਿਡ ਟੈਸਟ ਕਰਵਾਇਆ ਜਾਵੇਗਾ। ਫਿਲਹਾਲ ਉਸ ਨੂੰ 14 ਦਿਨ ਹੋਰ ਹਵਾਲਾਤੀਆਂ ਤੋਂ ਵੱਖ ਇਕਾਂਤਵਾਸ ’ਚ ਰੱਖਿਆ ਗਿਆ ਹੈ। ਜੇਲ ਦੇ ਅਧਿਕਾਰਕ ਸੂਤਰਾਂ ਅਨੁਸਾਰ ਦੇਰ ਰਾਤ ਜੇਲ ਪੁੱਜਣ ਤੋਂ ਬਾਅਦ ਸੁਸ਼ੀਲ ਨੂੰ ਜੇਲ ਦਾ ਖਾਣਾ ਦਿੱਤਾ ਗਿਆ ਪਰ ਉਸ ਨੇ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ’ਚ ਸੁਸ਼ੀਲ ਦੇ ਨਾਲ ਸ਼ਾਮਿਲ ਰਹੇ ਸਾਰੇ ਮੁਲਜ਼ਮਾਂ ਨੂੰ ਇਸ ਜੇਲ ’ਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਕੁਮਾਰ ਨੇ ਨਾ ਤਾਂ ਰਾਤ ’ਚ ਖਾਣਾ ਖਾਧਾ ਅਤੇ ਨਾ ਹੀ ਉਹ ਸਹੀ ਤਰ੍ਹਾਂ ਸੌਂ ਸਕਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News