ਰੈਸਲਰ ਰੋਂਡਾ ਰੋਜ਼ੀ ਨੇ ਟੀ. ਵੀ. ਤੇ ਹਾਲੀਵੁੱਡ ਦਾ ਕੀਤਾ ਰੁਖ
Monday, Sep 30, 2019 - 03:39 AM (IST)
ਨਵੀਂ ਦਿੱਲੀ — ਵਰਲਡ ਰੈਸਲਿੰਗ ਐਂਟਰਟੇਨਮੈਂਟ ਯਾਨੀ ਕੁਸ਼ਤੀ ਦੀ ਮਸ਼ਹੂਰ ਦੁਨੀਆ। ਇਸਦੀ ਮਸ਼ਹੂਰ ਫਾਈਟਰ ਰੋਂਡਾ ਰੋਜ਼ੀ ਇਸ ਵਿਚ ਕਾਫੀ ਸਮੇਂ ਤੋਂ ਦਿਖਾਈ ਨਹੀਂ ਦੇ ਰਹੀ ਹੈ। ਅਸਲ ਵਿਚ 'ਰੇਸਲਮਾਨੀਆ 35' ਤੋਂ ਬਾਅਦ ਉਸ ਨੇ ਇਸ ਵਿਚ ਹਿੱਸਾ ਨਹੀਂ ਲਿਆ ਹੈ। ਉਮੀਦ ਸੀ ਕਿ ਉਹ ਜਲਦ ਵਾਪਸੀ ਕਰ ਲਵੇਗੀ ਪਰ ਫਿਲਹਾਲ ਅਜਿਹਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਉਹ ਹੁਣ ਨਵੀਂ ਰਿਐਲਿਟੀ ਟੀ. ਵੀ. ਸੀਰੀਜ਼ 'ਟੋਟਲ ਦਿਵਾਜ' ਵਿਚ ਦਿਸੇਗੀ, ਜਿਹੜੀ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਰੋਂਡਾ ਫਿਲਹਾਲ ਡਿਜ਼ਨੀ ਪਲੱਸ ਸੀਰੀਜ਼ ਵਿਚ ਸ਼ੀ-ਹਲਕ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਵਿਚ ਰੋਂਡਾ ਦੇ ਨਾਲ ਹੀ ਰੋਜਾਰੀਓ ਡਾਸਨ ਦੀ ਸੁਪਰ ਹੀਰੋ ਦੀ ਭੂਮਿਕਾ ਨਿਭਾਉਣ ਦੀਆਂ ਅਫਵਾਹਾਂ ਹਨ। ਅਜਿਹੇ ਵਿਚ ਰੋਂਡਾ ਆਪਣਾ ਹਾਲੀਵੁੱਡ ਕਰੀਅਰ ਛੱਡਣਾ ਨਹੀਂ ਚਾਹੁੰਦੀ। ਇਸ ਨਾਲ ਉਸਦੀ ਪ੍ਰੋ ਰੈਸਲਿੰਗ ਵਿਚ ਵਾਪਸੀ ਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ ਹਨ।
Related News
ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਨੇ ਮਿਜ਼ੋਰਮ ''ਚ 10 ਮੈਗਾਵਾਟ ਥੇਨਜ਼ਾਵਲ ਸੋਲਰ ਪਾਵਰ ਪਲਾਂਟ ਦਾ ਕੀਤਾ ਦੌਰਾ
