ਰਾਖੀ ਸਾਵੰਤ ਦਾ ਕੁਟਾਪਾ ਚਾੜ੍ਹਨ ਵਾਲੀ ਵਿਦੇਸ਼ੀ ਰੈਸਲਰ ਦਾ ਬਿਆਨ ਆਇਆ ਸਾਹਮਣੇ

Tuesday, Nov 13, 2018 - 03:31 PM (IST)

ਰਾਖੀ ਸਾਵੰਤ ਦਾ ਕੁਟਾਪਾ ਚਾੜ੍ਹਨ ਵਾਲੀ ਵਿਦੇਸ਼ੀ ਰੈਸਲਰ ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ— ਪੰਚਕੂਲਾ 'ਚ ਸੀ.ਡਬਲਿਊ.ਈ. ਦੇ ਈਵੈਂਟ ਦੌਰਾਨ ਅਮਰੀਕੀ ਰੈਸਲਰ ਨੇ ਬਾਲੀਵੁੱਡ ਡਰਾਮਾ ਕਵੀਨ ਰਾਖੀ ਸਾਵੰਤ ਦਾ ਰਿੰਗ 'ਚ ਕੁਟਾਪਾ ਕੀ ਚਾੜ੍ਹਿਆ, ਸੋਸ਼ਲ ਸਾਈਟਸ 'ਤੇ ਬਸ ਇਸੇ ਘਟਨਾ ਦੇ ਸਾਰਾ ਦਿਨ ਚਰਚੇ ਹੁੰਦੇ ਰਹੇ। ਹਸਪਤਾਲ 'ਚ ਦਾਖਲ ਰਾਖੀ ਸਾਵੰਤ ਜਿੱਥੇ ਇਸ ਘਟਨਾ ਦੇ ਪਿੱਛੇ ਬਾਲੀਵੁੱਡ ਅਦਾਕਾਰਾ ਤਨੂਸ਼੍ਰੀ ਦੱਤਾ ਦਾ ਹੱਥ ਦਸ ਰਹੀ ਹੈ ਤਾਂ ਉੱਥੇ ਹੀ ਉਕਤ ਵਿਦੇਸ਼ੀ ਮਹਿਲਾ ਰੈਸਲਰ ਜਿਸ ਦਾ ਨਾਂ ਰੇਬੇਲ ਹੈ ਹੁਣ ਅੱਗੇ ਆ ਗਈ ਹੈ। ਰੇਬੇਲ ਨੇ ਇੰਸਟਾਗ੍ਰਾਮ ਅਕਾਊਂਟ'ਤੇ ਇਕ ਪੋਸਟ ਪਾਕੇ ਉਸ ਘਟਨਾ 'ਤੇ ਆਪਣੀ ਰਾਏ ਦਿੱਤੀ ਹੈ।
PunjabKesari
ਰੇਬੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਡਰਾਮਾ ਕਵੀਨ ਰਾਖੀ ਸਾਵੰਤ ਮੇਰੇ ਨਾਲ ਰਿੰਗ 'ਚ ਲੜਨਾ ਚਾਹੁੰਦੀ ਸੀ। ਹਾਂ, ਮੈਂ ਉਸ ਨੂੰ ਬਾਡੀਸਲੈਮਡ ਦਾਅ ਮਾਰਿਆ। ਮੈਂ ਮੁਆਫੀ ਚਾਹੁੰਦੀ ਹਾਂ ਤੁਹਾਡੀ ਤਕਲੀਫ ਲਈ। ਪਰ ਕਿਰਪਾ ਕਰਕੇ ਮੇਰੇ ਬਾਰੇ ਝੂਠ ਨਾ ਕਹੋ। ਕਿਉਂਕਿ ਮੈਂ (ਰੇਬੇਲ) ਵਾਪਸ ਅਟੈਕ ਕਰਨਾ ਚਾਹੁੰਦੀ ਹਾਂ। ਅਤੇ ਭਾਰਤ ਨੂੰ ਵੀ ਮੇਰੇ ਨਾਂ ਦਾ ਪਤਾ ਲਗ ਗਿਆ ਹੈ। ਤੁਸੀਂ ਇਹ ਵੀ ਵੇਖੋ ਕਿ ਭਾਰਤ ਮੇਰਾ ਧੰਨਵਾਦ ਕਰ ਰਿਹਾ ਹੈ ਜੋ ਰਿੰਗ 'ਚ ਮੈਂ ਕੀਤਾ। ਤੁਹਾਡਾ ਸਵਾਗਤ ਭਾਰਤ! ਅਤੇ ਤੁਹਾਡਾ ਵੀ ਧੰਨਵਾਦ।

ਰੇਬੋਲ ਦੀ ਪੋਸਟ ਜਿਸ 'ਚ ਉਹ ਭਾਰਤੀਆਂ ਦਾ ਧੰਨਵਾਦ ਕਰ ਰਹੀ ਹੈ-

PunjabKesari

PunjabKesari

 


author

Tarsem Singh

Content Editor

Related News