ਪਹਿਲਵਾਨ ਰਵੀ ਦਹੀਆ ਟਾਪਸ ''ਚ ਸ਼ਾਮਲ, ਸਾਕਸ਼ੀ ਬਾਹਰ

Saturday, Oct 05, 2019 - 01:22 AM (IST)

ਨਵੀਂ ਦਿੱਲੀ- ਹਾਲ ਹੀ ਵਿਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਨੌਜਵਾਨ ਪਹਿਲਵਾਨ ਰਵੀ ਦਹੀਆ ਨੂੰ ਸ਼ੁੱਕਰਵਾਰ ਨੂੰ ਟੀਚੇ ਓਲੰਪਿਕ ਪੋਡੀਅਮ ਯੋਜਨਾ (ਟਾਪਸ) 'ਚ ਸ਼ਾਮਲ ਕੀਤਾ ਗਿਆ, ਜਦਕਿ ਫਾਰਮ 'ਚ ਜੂਝ ਰਹੀ ਸਾਕਸ਼ੀ ਮਲਿਕ ਨੂੰ ਇਸ ਵਿਚੋਂ ਬਾਹਰ ਕਰ ਦਿੱਤਾ ਗਿਆ। ਭਾਰਤੀ ਖੇਡ ਅਥਾਰਟੀ (ਸਾਈ) ਦੀ ਮਿਸ਼ਨ ਓਲੰਪਿਕ ਇਕਾਈ ਨੇ ਇਹ ਫੈਸਲਾ ਕੀਤਾ।
ਰਵੀ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ ਵਿਚ ਪੁਰਸ਼ 57 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਦੇ ਕਾਂਸੀ ਤਮਗੇ ਨੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਭਾਰਤ ਦਾ ਓਲੰਪਿਕ ਕੋਟਾ ਵੀ ਤੈਅ ਕੀਤਾ।  ਸਾਕਸ਼ੀ ਨੇ 2016 ਰੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਫਾਰਮ ਨਾਲ ਜੂਝ ਹੀ ਹੈ, ਇਸ ਲਈ ਉਸ ਨੂੰ ਟਾਪਸ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਨੂਰ ਸੁਲਤਾਨ ਵਿਚ 62 ਕਿ. ਗ੍ਰਾ. ਭਾਰ ਵਰਗ ਦੇ ਸ਼ੁਰੂਆਤੀ ਦੌਰ 'ਚੋਂ ਬਾਹਰ ਹੋ ਗਈ ਸੀ।  


Gurdeep Singh

Content Editor

Related News