WPL 2023, UP vs MI : ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ

Sunday, Mar 12, 2023 - 11:31 PM (IST)

ਮੁੰਬਈ (ਭਾਸ਼ਾ)–ਮੁੰਬਈ ਇੰਡੀਅਨਜ਼ ਨੇ ਕਪਤਾਨ ਹਰਮਨਪ੍ਰੀਤ ਕੌਰ (ਅਜੇਤੂ 53) ਤੇ ਨੈਟ ਸਾਈਵਰ ਬ੍ਰੰਟ (ਅਜੇਤੂ 45) ਵਿਚਾਲੇ ਤੀਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਐਤਵਾਰ ਨੂੰ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਟੀ-20 ਮੈਚ ’ਚ ਯੂ. ਪੀ. ਵਾਰੀਅਰਜ਼ ਨੂੰ 15 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤੀ ਕਪਤਾਨ ਹਰਮਨਪ੍ਰੀਤ ਦੀ 33 ਗੇਂਦਾਂ ਦੀ ਅਜੇਤੂ ਪਾਰੀ ਵਿਚ 9 ਚੌਕੇ ਤੇ 1 ਛੱਕਾ ਸ਼ਾਮਲ ਸੀ। ਸਾਈਵਰ ਬ੍ਰੰਟ (31 ਗੇਂਦਾਂ ’ਤੇ 6 ਚੌਕੇ ਤੇ 1 ਛੱਕਾ) ਨੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਨਾਲ ਮੁੰਬਈ ਇੰਡੀਅਨਜ਼ ਦੀ ਟੀਮ 8 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਹੈ।

ਯੂ. ਪੀ. ਵਾਰੀਅਰਜ਼ ਨੂੰ ਦਿੱਲੀ ਕੈਪੀਟਲਸ (6 ਅੰਕ) ਦੀ ਬਰਾਬਰੀ ਕਰਨ ਲਈ ਇਸ ਮੈਚ ਵਿਚ ਜਿੱਤ ਦੀ ਲੋੜ ਸੀ ਪਰ ਕਪਤਾਨ ਐਲਿਸਾ ਹੀਲੀ (58) ਤੇ ਤਹਿਲਿਆ ਮੈਕਗ੍ਰਾ (50) ਦੇ ਅਰਧ ਸੈਂਕੜੇ ਵੀ ਉਸ ਨੂੰ ਹਾਰ ਤੋਂ ਨਹੀਂ ਬਚਾ ਸਕੇ। ਹੀਲੀ ਤੇ ਮੈਕਗ੍ਰਾ ਵਿਚਾਲੇ ਤੀਜੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਨਾਲ ਯੂ. ਪੀ. ਵਾਰੀਅਰਜ਼ ਨੇ 6 ਵਿਕਟਾਂ ’ਤੇ 159 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਨੇ 17.3 ਓਵਰਾਂ ਵਿਚ 2 ਵਿਕਟਾਂ ’ਤੇ 164 ਦੌੜਾਂ ਬਣਾ ਕੇ ਆਰਾਮ ਨਾਲ ਜਿੱਤ ਦਰਜ ਕਰ ਲਈ। 
ਜਦੋਂ ਮੈਚ ’ਚ ਰੀਵਿਊ ’ਤੇ ਰੀਵਿਊ ਲਿਆ ਗਿਆ

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਬੈਂਸ, ਕੋਟਕਪੂਰਾ ਗੋਲ਼ੀਕਾਂਡ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਯੂਪੀ ਵਾਰੀਅਰਜ਼ ਦੇ 5ਵੇਂ ਓਵਰ ਵਿਚ ਨਾਟਕੀ ਘਟਨਾ ਵਾਪਰੀ ਜਦੋਂ ਸੋਫੀ ਐਕਲੇਸਟੋਨ ਨੇ ਹੀਲੀ ਮੈਥਿਊਜ਼ ਦੇ ਐੱਲ. ਬੀ. ਡਬਲਯੂ. ਦੀ ਅਪੀਲ ਕੀਤੀ, ਜਿਸ ਨੂੰ ਮੈਦਾਨੀ ਅੰਪਾਇਰ ਨੇ ਨਕਾਰ ਦਿੱਤਾ। ਫਿਰ ਯੂਪੀ ਵਾਰੀਅਰਜ਼ ਦੀ ਕਪਤਾਨ ਹੀਲੀ ਨੇ ਐਕਲੇਸਟੋਨ ਤੋਂ ਪੁੱਛਣ ਤੋਂ ਬਾਅਦ ਰੀਵਿਊ ਲਿਆ, ਜਿਸ ’ਤੇ ਤੀਜੇ ਅੰਪਾਇਰ ਨੇ ਆਊਟ ਦਿੱਤਾ ਪਰ ਮੈਥਿਊਜ਼ ਰੁਕੀ ਨਹੀਂ ਤੇ ਉਸ ਨੇ  ਰੀਵਿਊ ਲੈ ਲਿਆ, ਜਿਸ ’ਤੇ ਉਸ ਨੂੰ ‘ਨਾਟ ਆਊਟ’ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

 


Manoj

Content Editor

Related News