WPL 2023, MI vs RCB : ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 156 ਦੌੜਾਂ ਦਾ ਦਿੱਤਾ ਟੀਚਾ

03/06/2023 9:33:31 PM

ਸਪੋਰਟਸ ਡੈਸਕ—ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ ਚੌਥਾ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹਾਂਗੇ। ਬੱਲੇਬਾਜ਼ੀ ਕਰਨ ਲਈ ਇਹ ਚੰਗੀ ਵਿਕਟ ਲੱਗਦੀ ਹੈ ਅਤੇ ਟੀਚੇ ਦਾ ਪਿੱਛਾ ਕਰਨ ਨਾਲ ਦਬਾਅ ਵਧਦਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 18.4 ਓਵਰਾਂ ’ਚ 155 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਉਸ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ

 ਪਲੇਇੰਗ 11

ਮੁੰਬਈ ਇੰਡੀਅਨਜ਼ ਮਹਿਲਾ : ਯਾਸਤਿਕਾ ਭਾਟੀਆ (ਵਿਕਟਕੀਪਰ), ਹੇਲੇ ਮੈਥਿਊਜ਼, ਨੈਟ ਸਾਇਵਰ-ਬ੍ਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਪੂਜਾ ਵਸਤਰਾਕਰ, ਇੱਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿੰਤੀਮਾਨੀ ਕਲਿਤਾ, ਸਾਇਕਾ ਇਸ਼ਾਕ

ਰਾਇਲ ਚੈਲੰਜਰਜ਼ ਬੈਂਗਲੁਰੂ ਮਹਿਲਾ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਇਨ, ਐਲੀਸ ਪੈਰੀ, ਦਿਸ਼ਾ ਕਸਾਟ, ਰਿਚਾ ਘੋਸ਼ (ਵਿਕਟਕੀਪਰ), ਹੀਥਰ ਨਾਈਟ, ਕਨਿਕਾ ਆਹੂਜਾ, ਮੇਗਨ ਸ਼ੁਟੂ, ਸ਼੍ਰੇਅੰਕਾ ਪਾਟਿਲ, ਪ੍ਰੀਤੀ ਬੋਸ, ਰੇਣੁਕਾ ਠਾਕੁਰ ਸਿੰਘ


Manoj

Content Editor

Related News