WPL 2023 Final : ਦਿੱਲੀ ਨੇ ਮੁੰਬਈ ਨੂੰ ਦਿੱਤਾ 132 ਦੌੜਾਂ ਦਾ ਟੀਚਾ, ਮੈਥਿਊਜ਼ ਤੇ ਵੋਂਗ ਨੇ ਲਈਆਂ 3-3 ਵਿਕਟਾਂ

03/26/2023 9:22:56 PM

ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਟੀਮਾਂ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ  ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਜ਼ ਨੇ ਨਿਰਧਾਰਤ 20 ਓਵਰਾਂ 'ਚ 9  ਵਿਕਟਾਂ ਗੁਆ ਕੇ 131 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਮੁੰਬਈ ਨੂੰ ਜਿੱਤ ਲਈ 132 ਦੌੜਾਂ ਦਾ ਟੀਚਾ ਦਿੱਤਾ।  ਮੈਚ ਦੀ ਸ਼ੁਰੂਆਤ 'ਚ ਦਿੱਲੀ ਦੀਆਂ ਬੱਲੇਬਾਜ਼ਾਂ ਨੇ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਟੀਮ ਵਲੋਂ ਕਪਤਾਨ ਮੇਗ ਲੈਨਿੰਗ ਨੇ ਸਭ ਤੋਂ ਵੱਧ 35 ਦੌੜਾਂ ਦੀ ਪਾਰੀ ਖੇਡੀ।

ਜਦੋਂ ਟੀਮ ਦੀਆਂ 9 ਵਿਕਟਾਂ ਡਿੱਗ ਗਈਆਂ ਸਨ ਤਾਂ ਆਖਰੀ ਓਵਰਾਂ 'ਚ ਸ਼ਿਖਾ ਪਾਂਡੇ ਤੇ ਰਾਧਾ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਦੇ ਸਕੋਰ ਨੂੰ ਸਨਮਾਨਜਨਕ ਪੱਧਰ ਤਕ ਪਹੁੰਚਾਇਆ।। ਸ਼ਿਖਾ ਨੇ 27 ਦੌੜਾਂ  ਤੇ ਰਾਧਾ ਯਾਦਵ ਨੇ ਵੀ 27 ਦੌੜਾਂ ਬਣਾਈਆਂ। ਇਸ ਤੋਂ ਇਲਾਵਾ  ਸ਼ੈਫਾਲੀ ਵਰਮਾ ਨੇ 11 ਦੌੜਾਂ, ਐਲਿਸ ਕੈਪਸੀ ਨੇ 0 ਦੌੜ, ਜੇਮਿਮਾ ਰੋਡ੍ਰੀਗੇਜ਼ ਨੇ 9 ਦੌੜਾਂ, ਮਾਰੀਜ਼ਾਨਾ ਕਪ ਨੇ 18 ਦੌੜਾਂ, ਅਰੁੰਧਤੀ ਰੈੱਡੀ ਨੇ 0 ਦੌੜਾਂ, ਬਣਾਈਆਂ। ਮੁੰਬਈ ਵਲੋਂ ਇਸੀ ਵੋਂਗ ਨੇ 3, ਮੇਲੀ ਕੇਰ ਨੇ 2 ਤੇ ਹੇਲੀ ਮੈਥਿਊਜ਼ ਨੇ 3 ਵਿਕਟਾਂ ਲਈਆਂ। ਦਿੱਲੀ ਅਤੇ ਮੁੰਬਈ ਵਿਚਾਲੇ 2 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਦੋਵਾਂ ਟੀਮਾਂ ਨੇ ਇਕ-ਇਕ ਮੈਚ ਜਿੱਤਿਆ ਹੈ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਕਿਸ ਦਾ ਪਲੜਾ ਭਾਰੀ ਹੈ। ਹਾਲਾਂਕਿ ਦਰਸ਼ਕਾਂ ਲਈ ਚੰਗੀ ਗੱਲ ਇਹ ਹੈ ਕਿ ਦੋਵੇਂ ਟੀਮਾਂ ਮਜ਼ਬੂਤ ਹਨ ਅਤੇ ਇਹ ਰੋਮਾਂਚਕ ਮੁਕਾਬਲਾ ਹੋਵੇਗਾ।

ਇਹ ਵੀ ਪੜ੍ਹੋ : World Boxing Championship : ਨੀਤੂ ਘੰਘਾਸ ਨੇ ਰਚਿਆ ਇਤਿਹਾਸ, ਬਣੀ ਵਰਲਡ ਚੈਂਪੀਅਨ

ਪਿੱਚ ਰਿਪੋਰਟ

ਬ੍ਰੇਬੋਰਨ ਸਟੇਡੀਅਮ ਦੀ ਸਤ੍ਹਾ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦਾ ਪੱਖ ਪੂਰਿਆ ਹੈ। ਇੱਥੇ WPL ਵਿੱਚ ਖੇਡੇ ਗਏ ਕੁੱਲ 10 ਮੈਚਾਂ ਵਿੱਚੋਂ, ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਚਾਰ ਵਾਰ ਜਿੱਤ ਦਰਜ ਕੀਤੀ ਹੈ ਜਦੋਂ ਕਿ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਛੇ ਮੈਚ ਜਿੱਤੇ ਹਨ। ਇਸ ਮੈਦਾਨ 'ਤੇ ਪਹਿਲੀ ਪਾਰੀ ਦਾ ਔਸਤ 169 ਹੈ ਅਤੇ ਇਸ ਲਈ ਟੀਮਾਂ 180 ਤੋਂ ਉਪਰ ਦਾ ਸਕੋਰ ਬਣਾਉਣ ਦਾ ਟੀਚਾ ਰੱਖਣਗੀਆਂ।

ਮੌਸਮ ਦਾ ਮਿਜਾਜ਼

ਐਤਵਾਰ ਨੂੰ ਆਸਮਾਨ ਸਾਫ ਰਹੇਗਾ, ਜਿਸ ਕਾਰਨ ਪੂਰਾ ਮੈਚ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤਾਪਮਾਨ 24 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਪਲੇਇੰਗ 11

ਦਿੱਲੀ ਕੈਪੀਟਲਜ਼ ਵੂਮੈਨ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਮਾਰਿਜ਼ਾਨ ਕਪ, ਐਲਿਸ ਕੈਪਸ, ਜੇਸ ਜੋਨਾਸਨ, ਅਰੁੰਧਤੀ ਰੈੱਡੀ, ਤਾਨੀਆ ਭਾਟੀਆ (ਵਿਕਟਕੀਪਰ), ਮਿੰਨੂ ਮਨੀ, ਰਾਧਾ ਯਾਦਵ, ਸ਼ਿਖਾ ਪਾਂਡੇ

ਮੁੰਬਈ ਇੰਡੀਅਨਜ਼ ਵੂਮੈਨ : ਯਸਤਿਕਾ ਭਾਟੀਆ (ਵਿਕਟਕੀਪਰ), ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਮੇਲੀ ਕੇਰ, ਪੂਜਾ ਵਸਤਰਾਕਰ, ਇਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿੰਤੀਮਨੀ ਕਲਿਤਾ, ਸਾਇਕਾ ਇਸ਼ਾਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News