WPL 2023, UP vs MI : ਯੂਪੀ ਨੇ ਮੁੰਬਈ ਨੂੰ ਦਿੱਤਾ 160 ਦੌੜਾਂ ਦਾ ਟੀਚਾ
Sunday, Mar 12, 2023 - 09:12 PM (IST)
ਸਪੋਰਟਸ ਡੈਸਕ : ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 10ਵਾਂ ਮੈਚ ਅੱਜ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਯੂਪੀ ਵਾਰੀਅਰਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਵਾਰੀਅਰਜ਼ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਇਸ ਤਰ੍ਹਾਂ ਯੂਪੀ ਵਾਰੀਅਰਜ਼ ਨੇ ਮੁੰਬਈ ਇੰਡੀਅਨ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ। ਯੂਪੀ ਲਈ ਕਪਤਾਨ ਐਲਿਸੀ ਹੀਲੀ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ ਟਾਹਲੀਆ ਮੈਕਗ੍ਰਾਥ ਨੇ ਵੀ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਿਰਨ ਨਵਗਿਰੇ ਨੇ 17 ਦੌੜਾਂ ਤੇ ਦੇਵਿਕਾ ਵੈਦਿਆ ਨੇ 6 ਦੌੜਾਂ, ਸੌਫੀ ਐਕਲੇਸਟੋਨ ਨੇ 1 ਦੌੜ, ਦੀਪਤੀ ਸ਼ਰਮਾ ਨੇ 7 ਦੌੜਾਂ ਬਣਾਈਆਂ। ਸਿਮਰਨ ਸ਼ੇਖ ਤੇ ਸ਼ਵੇਤਾ ਸਹਿਰਾਵਤ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 9 ਤੇ 2 ਦੌੜਾਂ ਬਣਾਈਆਂ। ਮੁੰਬਈ ਲਈ ਸਾਇਕਾ ਇਸ਼ਾਕ ਨੇ 3, ਐਮੇਲੀਆ ਕੇਰ ਨੇ 2 ਤੇ ਹੇਲੀ ਮੈਥਿਊਜ਼ ਨੇ 1 ਵਿਕਟਾਂ ਲਈਆਂ। ਮੁੰਬਈ ਮਹਿਲਾ ਪ੍ਰੀਮੀਅਰ ਲੀਗ 'ਚ ਹੁਣ ਤੱਕ ਅਜੇਤੂ ਰਹੀ ਹੈ, ਉਸ ਨੇ ਆਪਣੇ ਸਾਰੇ ਤਿੰਨ ਮੈਚ ਜਿੱਤੇ ਹਨ। ਜਦਕਿ ਯੂਪੀ ਇੱਕ ਮੈਚ ਹਾਰ ਗਿਆ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯੂਪੀ ਮੁੰਬਈ ਦੀ ਜਿੱਤ ਮੁਹਿੰਮ ਨੂੰ ਰੋਕ ਸਕੇਗਾ ਜਾਂ ਨਹੀਂ।
ਪਿੱਚ ਰਿਪੋਰਟ
ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਦੀ ਪਿੱਚ ਟੀ-20 ਕ੍ਰਿਕਟ 'ਚ ਬੱਲੇਬਾਜ਼ਾਂ ਦੇ ਅਨੁਕੂਲ ਹੈ। ਚਾਰ WPL ਮੈਚਾਂ ਤੋਂ ਬਾਅਦ ਮੈਦਾਨ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 179 ਹੈ। ਮੈਦਾਨ ਇੱਕ ਤੇਜ਼ ਆਊਟਫੀਲਡ ਪ੍ਰਦਾਨ ਕਰਦਾ ਹੈ ਜਿਸ ਵਿੱਚ ਬੱਲੇਬਾਜ਼ ਲਗਾਤਾਰ ਵੱਡੀਆਂ ਪਾਰੀਆਂ ਖੇਡਦੇ ਹਨ। ਤੇਜ਼ ਗੇਂਦਬਾਜ਼ਾਂ ਦੇ ਮੁਕਾਬਲੇ ਸਪਿਨਰਾਂ ਨੂੰ ਤੁਲਨਾਤਮਕ ਤੌਰ 'ਤੇ ਜ਼ਿਆਦਾ ਵਿਕਟਾਂ ਮਿਲਣ ਦੀ ਸੰਭਾਵਨਾ ਹੈ ਪਰ ਪ੍ਰਸ਼ੰਸਕ ਐਤਵਾਰ ਨੂੰ ਉੱਚ ਸਕੋਰ ਵਾਲੇ ਮੁਕਾਬਲੇ ਦੀ ਉਮੀਦ ਕਰ ਸਕਦੇ ਹਨ।
ਮੌਸਮ ਦਾ ਮਿਜਾਜ਼
ਮੈਚ ਦੌਰਾਨ ਮੌਸਮ ਸਾਫ਼ ਰਹੇਗਾ ਅਤੇ ਪੂਰਾ ਮੈਚ ਦੇਖਣ ਨੂੰ ਮਿਲੇਗਾ। ਮੁੰਬਈ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਇੱਥੇ 27 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਧੋਨੀ ਲਈ ਅਨੋਖਾ ਕ੍ਰੇਜ਼, ਫੈਨ ਨੇ ਛਪਵਾ ਲਈ ਵਿਆਹ ਦੇ ਕਾਰਡ 'ਤੇ ਧੋਨੀ ਦੀ ਤਸਵੀਰ
ਪਲੇਇੰਗ 11
ਮੁੰਬਈ ਇੰਡੀਅਨਜ਼ ਮਹਿਲਾ : ਯਸਤਿਕਾ ਭਾਟੀਆ (ਵਿਕਟਕੀਪਰ), ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਧਾਰਾ ਗੁੱਜਰ, ਅਮੇਲੀਆ ਕੇਰ, ਈਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿਂਤੀਮਨੀ ਕਲੀਤਾ, ਸਾਈਕਾ ਇਸ਼ਾਕ
ਯੂਪੀ ਵਾਰੀਅਰਜ਼ ਮਹਿਲਾ : ਦੇਵਿਕਾ ਵੈਦਿਆ, ਐਲੀਸਾ ਹੀਲੀ (ਵਿਕਟਕੀਪਰ/ਕਪਤਾਨ), ਸ਼ਵੇਤਾ ਸਹਿਰਾਵਤ, ਕਿਰਨ ਨਵਗੀਰੇ, ਤਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਸਿਮਰਨ ਸ਼ੇਖ, ਸੋਫੀ ਏਕਲਸਟੋਨ, ਸ਼ਬਨੀਮ ਇਸਮਾਈਲ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।