ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ - ਭਾਰਤ ਨੇ ਫਰਾਂਸ ਨੂੰ ਹਰਾ ਕੇ ਸੈਮੀਫਾਈਨਲ ''ਚ ਪ੍ਰਵੇਸ਼ ਕੀਤਾ

Thursday, Nov 24, 2022 - 12:02 PM (IST)

ਯੇਰੂਸ਼ਲਮ, ਇਜ਼ਰਾਇਲ (ਨਿਕਲੇਸ਼ ਜੈਨ)- ਫੀਡੇ ਵਿਸ਼ਵ ਸ਼ਤਰੰਜ ਓਲੰਪੀਆਡ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਨੇ ਬੀਤੀ ਰਾਤ ਟਾਈਬ੍ਰੇਕ ਵਿੱਚ ਫਰਾਂਸ ਨੂੰ 2.5-1.5 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਆਪਣੀ ਥਾਂ ਪੱਕੀ ਕਰ ਲਈ ਅਤੇ ਹੁਣ ਉਸ ਦਾ ਸਾਹਮਣਾ ਓਲੰਪੀਆਡ ਸੋਨ ਤਮਗਾ ਜੇਤੂ ਉਜ਼ਬੇਕਿਸਤਾਨ ਨਾਲ ਹੋਵੇਗਾ।

PunjabKesari

ਕੁਆਰਟਰ ਫਾਈਨਲ ਦਾ ਫੈਸਲਾ ਸਰਵੋਤਮ-2 ਮੈਚਾਂ ਦੇ ਆਧਾਰ 'ਤੇ ਕੀਤਾ ਜਾਣਾ ਸੀ ਅਤੇ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਹਿਲੇ ਬੋਰਡ 'ਤੇ ਵਿਦਿਤ ਗੁਜਰਾਤੀ ਨੇ ਵਿਸ਼ਵ ਬਲਿਟਜ਼ ਚੈਂਪੀਅਨ ਮੈਕਸਿਮ ਲਾਗਰੇਵ ਨੂੰ ਹਰਾਇਆ ਅਤੇ ਤੀਜੇ ਬੋਰਡ 'ਤੇ ਐਸਐਲ ਨਾਰਾਇਣਨ ਨੇ ਲੌਰੇਂਟ ਫਰੈਸੀਨੇਟ ਨੂੰ ਹਰਾਇਆ। 

ਇਹ ਵੀ ਪੜ੍ਹੋ : FIFA 2022 : 36 ਸਾਲਾਂ ਬਾਅਦ ਵਾਪਸੀ ਕਰ ਰਹੇ ਕੈਨੇਡਾ ਦੀਆਂ ਉਮੀਦਾਂ 'ਤੇ ਬੈਲਜੀਅਮ ਨੇ ਫੇਰਿਆ ਪਾਣੀ

ਨਿਹਾਲ ਸਰੀਨ ਅਤੇ ਕ੍ਰਿਸ਼ਨਨ ਸ਼ਸ਼ੀਕਿਰਨ ਦੇ ਮੁਕਾਬਲੇ ਡਰਾਅ ਰਹੇ ਅਤੇ ਭਾਰਤ ਨੇ ਇਹ ਮੈਚ 3-1 ਨਾਲ ਜਿੱਤ ਲਿਆ ਪਰ ਦੂਜੇ ਮੈਚ ਵਿਚ ਫਰਾਂਸ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਇਸ ਵਾਰ ਵਿਦਿਤ ਅਤੇ ਨਾਰਾਇਣਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ 3-1 ਨਾਲ ਹਾਰ ਗਿਆ ।

PunjabKesari

ਅਜਿਹੇ 'ਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਆ ਗਈਆਂ ਅਤੇ ਹੁਣ ਜਿੱਤ ਦਾ ਫੈਸਲਾ ਟਾਈਬ੍ਰੇਕ ਨਾਲ ਹੋਣਾ ਸੀ ਅਤੇ ਅਜਿਹੇ 'ਚ ਦੋਵਾਂ ਟੀਮਾਂ ਵਿਚਾਲੇ ਬਲਿਟਜ਼ ਮੈਚ ਖੇਡਿਆ ਗਿਆ, ਜਿਸ 'ਚ ਇਸ ਵਾਰ ਵਿਦਿਤ ਨੇ ਮੈਕਸਿਮ ਨੂੰ ਡਰਾਅ 'ਤੇ ਰੋਕ ਦਿੱਤਾ। ਨਾਰਾਇਣਨ ਨੇ ਫਰੀਸੀਨੇਟ ਨੂੰ ਹਰਾਇਆ ਤੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਸ਼ਸ਼ੀਕਿਰਨ ਚੌਥੇ ਬੋਰਡ 'ਤੇ ਮੈਕਸਿਮ ਲਗਾਰਡੇ ਤੋਂ ਹਾਰ ਗਿਆ ਅਤੇ ਸਕੋਰ 1.5-1.5 ਹੋ ਗਿਆ, ਅਜਿਹੇ 'ਚ ਨਿਹਾਲ ਸਰੀਨ ਨੇ ਜੂਲੇਸ ਮੌਸਾਰਡ ਨੂੰ ਹਰਾ ਕੇ ਭਾਰਤ ਨੂੰ 2.5-1.5 ਨਾਲ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News