ਕੈਲਿਸ ਤੇ ਡ੍ਰੈਸੇਲ ਨੇ ਬਰਕਰਾਰ ਰੱਖਿਆ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ''ਚ ਅਮਰੀਕੀ ਦਬਦਬਾ
Friday, Jul 28, 2017 - 04:08 PM (IST)

ਬੁਡਾਪੇਸਟ— ਚੇਜ ਕੈਲੀਸ ਨੇ ਪੁਰਸ਼ਾਂ ਦੇ 200 ਮੀਟਰ ਵਿਅਕਤੀਗਤ ਮੇਡਲੇ ਮੁਕਾਬਲੇ 'ਚ ਯਾਦਗਾਰ ਪ੍ਰਦਰਸ਼ਨ ਦੇ ਨਾਲ ਇਥੇ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚ ਅਮਰੀਕਾ ਦੇ ਤਰਣਤਾਲ 'ਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਿਆ ਹੈ। ਕੈਲਿਸ ਦੇ ਸੋਨ ਤਮਗਾ ਜਿੱਤਣ ਤੋਂ ਇਲਾਵਾ ਅਮਰੀਕਾ ਦੇ ਉਭਰਦੇ ਹੋਏ ਸਟਾਰ ਕਾਇਲੇਬੇ ਡ੍ਰੈਸੇਲ ਨੇ ਵੀ ਪੁਰਸ਼ਾਂ ਦੇ 100 ਮੀਟਰ ਫ੍ਰੀ ਸਟਾਈਲ ਅਤੇ ਮਹਿਲਾਵਾਂ ਨੇ 4 ਗੁਣਾ 200 ਮੀਟਰ ਫ੍ਰੀ ਸਟਾਈਲ ਰਿਲੇ 'ਚ ਸੋਨ ਤਮਗੇ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ 'ਚ ਇਹ ਦਿਨ ਅਮਰੀਕਾ ਲਈ ਯਾਦਗਾਰ ਬਣਾ ਦਿੱਤਾ।
ਅਮਰੀਕਾ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਅਤੇ ਰਿਆਨ ਜੋਸ਼ੇ ਸਾਲ 2003 ਤੋਂ ਮੇਡਲੇ ਮੁਕਾਬਲਿਆਂ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਆਪਣਾ ਦਬਦਬਾ ਬਣਾਉਂਦੇ ਜਾ ਰਹੇ ਹਨ ਅਤੇ ਡੂਨਾ ਇਰੇਨਾ 'ਚ 200 ਮੀਟਰ ਮੇਡਲੇ 'ਚ ਇਕੱਲੇ ਅਮਰੀਕੀ ਉਮੀਦਵਾਰ ਕੈਲੀਸ ਨੇ ਇਕ ਮਿੰਟ 55.56 ਸੈਕਿੰਡ ਦਾ ਸਮਾਂ ਲਾ ਕੇ ਇਸ ਦਬਦਬੇ ਨੂੰ ਬਣਾਏ ਰੱਖਿਆ। 23 ਸਾਲਾ ਤੈਰਾਕ ਨੇ ਫੇਲਪਸ ਦੇ ਹੀ ਅੰਦਾਜ਼ 'ਚ ਪਾਣੀ 'ਚ ਸਪਲੈਸ਼ ਕਰਦੇ ਹੋਏ ਆਪਣੀ ਜਿੱਤ ਦਾ ਜਸ਼ਨ ਮਨਾਇਆ।