ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ - ਅਰਜੁਨ, ਨਿਹਾਲ ਕਰਨਗੇ ਕਮਾਲ, ਮਹਿਲਾਵਾਂ ’ਚ ਵੈਸ਼ਾਲੀ ਤੋਂ ਉਮੀਦ

Thursday, Dec 22, 2022 - 03:02 PM (IST)

ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ - ਅਰਜੁਨ, ਨਿਹਾਲ ਕਰਨਗੇ ਕਮਾਲ, ਮਹਿਲਾਵਾਂ ’ਚ ਵੈਸ਼ਾਲੀ ਤੋਂ ਉਮੀਦ

ਅਲਮਾਟੀ (ਕਜ਼ਾਕਸਿਤਾਨ)  (ਨਿਕਲੇਸ਼ ਜੈਨ)– ਸ਼ਤਰੰਜ ਦੇ ਫਟਾਫਟ ਫਾਰਮੈੱਟ ਰੈਪਿਡ ਤੇ ਬਲਿਟਜ਼ ਦੀ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋਣ ਵਿਚ ਹੁਣ ਕੁਝ ਦਿਨ ਹੀ ਰਹਿ ਗਏ ਹਨ ਤੇ ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਇਸ ਵਾਰ ਇਸ ਗੱਲ ’ਤੇ ਰਹਿਣਗੀਆਂ ਕਿ ਕੀ ਕੋਈ ਭਾਰਤੀ ਇਸ ਵਾਰ ਵਿਸ਼ਵ ਖਿਤਾਬ ਆਪਣੇ ਨਾਂ ਕਰ ਸਕਦਾ ਹੈ।

ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਕਿਸਤਾਨ ਦੇ ਅਲਮਾਟੀ ਵਿਚ 26 ਦਸੰਬਰ ਨੂੰ ਹੋਣ ਜਾ ਰਿਹਾ ਹੈ ਤੇ ਹੁਣ ਫਿਡੇ ਨੇ ਇਸ ਵਿਚ ਖੇਡਣ ਵਾਲੇ ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਪੁਰਸ਼ ਭਾਰਤੀ ਖਿਡਾਰੀਆਂ ਵਿਚ ਵਿਦਿਤ ਗੁਜਰਾਤੀ ਚੋਟੀ ਦਾ ਖਿਡਾਰੀ ਹੋਵੇਗਾ ਤੇ ਬਲਿਟਜ਼ ਵਿਚ ਅਰਜੁਨ ਐਰਗਾਸੀ ਚੋਟੀ ਦਾ ਖਿਡਾਰੀ ਹੋਵੇਗਾ। 

ਇਸ ਤੋਂ ਇਲਾਵਾ ਨਿਹਾਲ ਸਰੀਨ, ਪੇਂਟਾਲਾ ਹਰਿਕ੍ਰਿਸ਼ਣਾ, ਡੀ.ਗੁਕੇਸ਼, ਸੂਰਯਸ਼ੇਖਰ ਗਾਂਗੁਲੀ, ਐੱਸ. ਐੱਲ. ਨਾਰਾਇਣਨ, ਅਰਵਿੰਦ ਚਿਦਾਂਬਰਮ ਪ੍ਰਮੁੱਖ ਖਿਡਾਰੀ ਹੋਵੇਗਾ ਜਦਕਿ ਮਹਿਲਾ ਵਰਗ ਵਿਚ ਕੋਨੇਰੂ ਹੰਪੀ, ਦ੍ਰੋਣਾਵਲੀ ਹਰਿਕਾ, ਵੈਸ਼ਾਲੀ ਆਰ., ਪਦਮਿਨੀ ਰਾਊਤ, ਤਾਨੀਆ ਸਚਦੇਵਾ ਤੇ ਦਿਵਿਆ ਦੇਸ਼ਮੁਖੀ ਪ੍ਰਮੁੱਖ ਖਿਡਾਰੀ ਹੋਣਗੇ।

ਵਿਸ਼ਵ ਰੈਪਿਡ ਸ਼ਤਰੰਜ ਦਾ ਮੌਜੂਦਾ ਖਿਤਾਬ ਪੁਰਸ਼ ਵਰਗ ਵਿਚ ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਤੇ ਮਹਿਲਾ ਵਰਗ ਵਿਚ ਰੂਸ ਦੇ ਅਲੈਗਜ਼ੈਂਡਰ ਕੋਸਟੇਨਿਯੁਕ ਦੇ ਕੋਲ ਹੈ। ਬਲਿੱਟਜ਼ ਵਿਚ ਮੌਜੂਦਾ ਵਿਸ਼ਵ ਖਿਤਾਬ ਪੁਰਸ਼ ਵਰਗ ਵਿਚ ਫਰਾਂਸ ਦੇ ਮੈਕਸੀਮ ਲਾਗ੍ਰੇਵ ਤੇ ਮਹਿਲਾ ਵਰਗ ਵਿਚ ਬੀਬਿਸਾਰਾ ਅਸਸਾਯੁਬਾਏਵਾ ਕੋਲ ਹੈ। ਭਾਰਤ ਤੋਂ ਵਿਸ਼ਵਨਾਥਨ ਆਨੰਦ ਨੇ 2017 ਵਿਚ ਪੁਰਸ਼ ਵਰਗ ਵਿਚ ਤਾਂ ਕੋਨੇਰੂ ਹੰਪੀ ਨੇ 2019 ਵਿਚ ਵਿਸ਼ਵ ਰੈਪਿਡ ਖਿਤਾਬ ਆਪਣੇ ਨਾਂ ਕੀਤਾ ਸੀ।

ਨੋਟ : ਇਸ ਖ਼ਬਰ ਬਾਰੀ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News