ਵੱਡੀ ਖ਼ਬਰ: ਅੰਮ੍ਰਿਤਸਰ 'ਚ ਡਿੱਗੇ ਡਰੋਨ ਕੀਤੇ ਗਏ ਨਾਕਾਮ
Friday, May 09, 2025 - 09:49 PM (IST)

ਅੰਮ੍ਰਿਤਸਰ - ਅੰਮ੍ਰਿਤਸਰ ਤੋਂ ਇਸ ਵੇਲੇ ਧਮਾਕੇ ਹੋਣ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ, ਬਟਾਲਾ ਰੋਡ ਅਤੇ ਏਅਰਪੋਰਟ ਰੋਡ ਇਲਾਕਿਆਂ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਧਮਾਕਿਆਂ ਦੀ ਆਵਾਜ਼ ਅਟਾਰੀ ਸਰਹੱਦ ਤੱਕ ਸੁਣੀ ਗਈ ਹੈ, ਜਿਥੇ ਸੇਵਾ ਦੀ ਫੌਜੀ ਛਾਉਣੀ ਸਥਿਤ ਹੈ ਅਤੇ ਬੀ.ਐਸ.ਐਫ. ਖਾਸਾ ਹੈੱਡਕੁਆਰਟਰ ਵੀ ਸਥਿਤ ਹੈ।
ਉਥੇ ਹੀ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਸਰ ਦੇ ਅਜਨਾਲਾ ਰੋਡ ਦੇ ਆਲੇ-ਦੁਆਲੇ ਏਅਰ ਫੋਰਸ ਕੈਂਟ ਨੇੜੇ ਭਾਰੀ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ ਹਨ। ਉਥੇ ਹੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਰੱਖਿਆ ਬਲਾਂ ਨੇ ਅੰਮ੍ਰਿਤਸਰ ਵਿੱਚ ਡਿੱਗੇ 4 ਡਰੋਨਾਂ ਨੂੰ ਨਾਕਾਮ ਕਰ ਦਿੱਤਾ ਹੈ।