ਕਿਦਾਂਬੀ ਸ਼੍ਰੀਕਾਂਤ ਬਣੇ ਦੁਨੀਆ ਦੇ ਨੰਬਰ-1 ਬੈਡਮਿੰਟਨ ਖਿਡਾਰੀ

04/12/2018 3:11:33 PM

ਨਵੀਂ ਦਿੱਲੀ—ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੁਨੀਆ ਦੇ ਨੰਬਰ ਇਕ ਖਿਡਾਰੀ ਬਣ ਗਏ ਹਨ। ਵੀਰਵਾਰ ਨੂੰ ਤਾਜਾ ਰੈਂਕਿੰਗ 'ਚ ਸ਼੍ਰੀਕਾਂਤ ਡੈਨਮਾਰਕ ਦੇ ਵਿਕਟਰ ਐਕਸਲਸਨ ਨੂੰ ਪਿਛਾੜ ਕੇ ਦੁਨੀਆ ਦੇ ਪਹਿਲੇ ਨੰਬਰ ਦੇ ਖਿਡਾਰੀ ਬਣੇ। ਪਿਛਲੇ ਸਾਲ ਸੱਟ ਦੇ ਕਾਰਨ ਸ਼੍ਰੀਕਾਂਤ ਇਹ ਖਿਤਾਬ ਗੁਆ ਬੈਠੇ ਸਨ।

ਸ਼੍ਰੀਕਾਂਤ 76895 ਅੰਕਾਂ ਦੇ ਨਾਲ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਏ। ਵਰਲਡ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸਲਸਨ 75470 ਅੰਕਾਂ ਦੇ ਨਾਲ ਦੂਸਰੇ ਸਥਾਨ 'ਤੇ ਹੈ। ਕੋਰੀਆ ਦੇ ਸੋਨ ਵੇਨ ਹੂ 74670 ਅੰਕਾਂ ਦੇ ਨਾਲ ਤੀਸਰੇ ਸਥਾਨ 'ਤੇ ਹੈ।

ਮਹਿਲਾ ਰੈਂਕਿੰਗ 'ਚ ਭਾਰਤ ਦੀ ਪੀ.ਵੀ.ਸਿੱਧੂ 78824 ਅੰਕਾਂ ਦੇ ਨਾਲ ਤੀਸਰੇ ਸਥਾਨ 'ਤੇ ਹੈ। ਉਥੇ ਹੀ ਚੀਨੀ ਤਾਈਪੇ ਦੀ ਤਾਈਪੇ ਦੀ ਤਾਈ ਜੁ ਇੰਗ 90259 ਅੰਕਾਂ ਦੇ ਨਾਲ ਚੋਟੀ 'ਤੇ ਹੈ।
ਇਸ ਸਾਲ ਫਰਵਰੀ 'ਚ ਸ਼੍ਰੀਕਾਂਤ ਨੂੰ ਟਾਈਮਜ਼ ਆਫ ਇੰਡੀਆ ਸਪੋਰਟਸ ਅਵਾਰਡ 'ਚ ਸਪੋਰਟਸਮੈਨ ਆਫ ਦ ਈਅਰ ਨਾਲ ਨਵਾਜਿਆ ਗਿਆ ਸੀ। ਸ਼੍ਰੀਕਾਂਤ ਆਧੁਨਿਕ ਯੁੱਗ 'ਚ ਇਸ ਮੁਕਾਮ 'ਤੇ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਹਨ। ਮਹਿਲਾਵਾਂ ਦੇ ਵਰਗ 'ਚ ਸਾਇਨਾ ਨੇਹਵਾਲ ਮਾਰਚ 2015 'ਚ ਦੁਨੀਆ ਦੀ ਪਹਿਲੇ ਨੰਬਰ ਦੀ ਖਿਡਾਰੀ ਬਣ ਚੁੱਕੀ ਹੈ।

ਸ਼੍ਰੀਕਾਂਤ ਨੇ ਸਾਲ 2017 'ਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤੇ। ਉਨ੍ਹਾਂ ਨੇ ਇੰਡੋਨੇਸ਼ੀਆ, ਆਸਟ੍ਰੇਲੀਆ, ਡੈਨਮਾਰਕ, ਫਰੈਂਚ ਓਪਨ ਦੇ ਖਿਤਾਬ ਆਪਣੇ ਨਾਮ ਕੀਤੇ। ਉਨ੍ਹਾਂ ਤੋਂ ਪਹਿਲਾਂ ਸਿਰਫ ਤਿੰਨ ਖਿਡਾਰੀ ਹੀ ਇਹ ਮੁਕਾਮ ਹਾਸਿਲ ਕਰ ਸਕੇ ਸਨ। 2 ਨਵੰਬਰ 2017 ਨੂੰ ਉਹ ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਵੀ ਬਣੇ ਸਨ।

ਕੰਪਿਊਟਰਾਈਜ਼ਡ ਰੈਂਕਿੰਗ ਸਿਸਟਮ ਲਾਗੂ ਹੋਣ ਤੋਂ ਪਹਿਲਾਂ ਭਾਰਤ ਦੇ ਦਿੱਗਜ਼ ਬੈਡਮਿੰਟਨ ਪਲੇਅਰ ਪ੍ਰਕਾਸ਼ ਪਾਦੂਕੋਣ ਨੇ 1980 'ਚ ਚੋਟੀ ਦੇ ਤਿੰਨ ਟੂਰਨਾਮੈਂਟ ਜਿੱਤ ਕੇ ਪਹਿਲੇ ਨੰਬਰ ਦੇ ਖਿਡਾਰੀ ਬਣੇ ਸਨ।


Related News