ਸ਼ੁਵਾਲੋਵਾ ਤੇ ਸਟੇਂਬੂਲਿਕ ਬਣੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨ

Saturday, Oct 26, 2019 - 02:22 AM (IST)

ਸ਼ੁਵਾਲੋਵਾ ਤੇ ਸਟੇਂਬੂਲਿਕ ਬਣੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨ

ਨਵੀਂ ਦਿੱਲੀ (ਨਿਕਲੇਸ਼ ਜੈਨ)- ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਬਾਲਗ ਵਰਗ 'ਚ ਯੂਕਰੇਨ ਦੇ ਏਵੇਗੇਨੀ ਸਟੇਂਬੂਲਿਕ ਤੇ ਬਾਲਗਾ ਵਰਗ 'ਚ ਰੂਸ ਦੀ ਪੋਲਿਨਾ ਸ਼ੁਵਾਲੋਵਾ ਨੇ ਜਿੱਤਿਆ । ਸਟੇਂਬੂਲਿਕ ਨੇ ਰੂਸ ਦੇ ਮੁਰਜਿਨ ਵੋਲੋਦਾਰ ਨੂੰ ਹਰਾਉਂਦੇ  ਹੋਏ 9 ਅੰਕਾਂ ਨਾਲ ਖਿਤਾਬ ਆਪਣੇ ਨਾਂ ਕੀਤਾ । ਸਪੇਨ ਦੇ ਸੰਟੋਸ ਮਿਗੇਲ ਨੂੰ ਹਰਾਉਂਦੇ  ਹੋਏ ਅਰਮੇਨੀਆ ਦੇ ਸਰਗਸਯਨ ਸ਼ਾਂਤ ਨੇ 8.5 ਅੰਕਾਂ ਨਾਲ ਸਿਲਵਰ ਤਮਗਾ ਹਾਸਲ ਕਰ ਲਿਆ। ਭਾਰਤ ਦਾ ਅਰਵਿੰਦ ਚਿਤੰਬਰਮ ਕਾਂਸੀ ਤਮਗੇ ਤੋਂ ਖੁੰਝ ਗਿਆ, ਉਸ ਨੂੰ ਆਖਰੀ ਰਾਊਂਡ 'ਚ ਅਰਮੇਨੀਆ ਦੇ ਅਰਮ ਹਕੋਬਯਨ ਤੋਂ ਜਿੱਤ ਦੀ ਲੋੜ ਸੀ ਪਰ ਉਹ ਸਿਰਫ  ਡਰਾਅ ਕਰ ਸਕੇ ਅਤੇ ਅਰਮ 8 ਅੰਕ ਬਣਾਉਂਦੇ ਹੋਏ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ । ਬਾਲਗਾ ਵਰਗ 'ਚ ਪੋਲਿਨਾ ਸ਼ੁਵਾਲੋਵਾ ਨੇ ਚੀਨ ਦੀ ਸਾਂਗ ਯੁਕਸਿਨ ਨਾਲ ਡਰਾਅ ਖੇਡਦੇ ਹੋਏ 9.5 ਅੰਕਾਂ  ਨਾਲ ਖਿਤਾਬ ਹਾਸਲ ਕਰ ਲਿਆ।


author

Gurdeep Singh

Content Editor

Related News