ਵਰਲਡ ਕੱਪ ਜਿਤਾਉਣ ਵਾਲੇ ਆਸਟਰੇਲੀਅਨ ਕਪਤਾਨ ਨੇ ਲਿਆ ਆਪਣੀ ਪਤਨੀ ਤੋਂ ਤਲਾਕ

02/13/2020 2:39:02 PM

ਨਵੀਂ ਦਿੱਲੀ : ਆਸਟਰੇਲੀਆ ਨੂੰ 5ਵਾਂ ਵਰਲਡ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਮਾਈਕਲ ਕਲਾਰਕ ਦੀ ਨਿਜੀ ਜ਼ਿੰਦਗੀ ਵਿਚ ਭੂਚਾਲ ਆ ਗਿਆ ਹੈ। ਵਿਆਹ ਤੋਂ 7 ਸਾਲ ਬਾਅਦ ਕਲਾਰਕ ਅਤੇ ਉਸ ਦੀ ਪਤਨੀ ਕਾਈਲੀ ਬੋਲਡੀ ਨੇ ਤਲਾਕ ਲੈ ਲਿਆ ਹੈ। ਮਾਈਕਲ ਕਲਾਰਕ ਨੇ 15 ਮਈ 2012 ਨੂੰ ਮਾਡਲ ਕਾਈਲੀ ਬੋਲਡੀ ਨਾਲ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦੀ 4 ਸਾਲ ਦੀ ਇਕ ਬੇਟੀ ਵੀ ਹੈ।

PunjabKesari

ਮਾਈਕਲ ਕਲਾਰਕ ਨੇ ਤਲਾਕ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਕਿਹਾ, ''ਕੁਝ ਸਮੇਂ ਤਕ ਰਹਿਣ ਤੋਂ ਬਾਅਦ, ਅਸੀਂ ਇਕ ਜੋੜੇ ਦੀ ਰੂਪ 'ਚ ਵੱਖਰੇ ਹੋਣ ਲਈ ਮੁਸ਼ਕਿਲ ਫੈਸਲਾ ਲਿਆ ਹੈ। ਅਸੀਂ ਇਕ-ਦੂਜੇ ਦਾ ਸਨਮਾਨ ਕਰਦੇ ਹਾਂ ਅਤੇ ਇਹ ਫੈਸਲਾ ਕੀਤਾ ਹੈ ਕਿ ਸਾਡੀ ਬੇਟੀ ਆਪਣੀ ਮਾਂ ਦੇ ਕੋਲ ਰਹੇਗੀ। ਆਸਟਰੇਲੀਅਨ ਅਖਬਾਰ ਮੁਤਾਬਕ ਕਲਾਕਰ ਅਤੇ ਕਾਈਲੀ ਦਾ ਤਲਾਕ 40 ਮਿਲੀਅਨ ਆਸਟਰੇਲੀਅਨ ਡਾਲਰ (ਕਰੀਬ 192 ਕਰੋੜ ਰੁਪਏ) ਵਿਚ ਹੋਇਆ ਹੈ। ਕਾਈਲੀ ਆਪਣੀ  ਬੇਟੀ ਕੇਲਸੇ ਦੇ ਨਾਲ ਵਾਕਲੂਜ਼ ਵਿਖੇ ਰਹੇਗੀ।

PunjabKesari

ਸਾਲ 2018 ਵਿਚ ਆਸਟਰੇਲੀਅਨ ਮੀਡੀਆ ਦੇ ਹਵਾਲੇ ਤੋਂ ਖਬਰ ਆਈ ਸੀ ਕਿ ਮਾਈਕਲ ਕਲਾਰਕ ਦਾ ਆਪਣੀ ਅਸਿਸਟੈਂਟ ਨਾਲ ਐਕਸਟ੍ਰਾ ਮੈਰੇਟੀਅਲ ਅਫੇਅਰ ਚੱਲ ਰਿਹਾ ਹੈ। ਉਸ ਦੀ ਅਸਿਸਟੈਂਟ ਦਾ ਨਾਂ ਆਰਮਸਟ੍ਰਾਂਗ ਹੈ ਜੋ ਉਸ ਦੀ ਕ੍ਰਿਕਟ ਅਕੈਡਮੀ ਦਾ ਕੰਮਕਾਜ਼ ਸੰਭਾਲਦੀ ਹੈ। ਕਲਾਰਕ ਅਤੇ ਉਸ ਦੀ ਅਸਿਸਟੈਂਟ ਸਾਸ਼ਾ ਦੀਆਂ ਮੀਡੀਆ ਵਿਚ ਕੁਝ ਤਸਵੀਰਾਂ ਲੀਕ ਹੋਈਆਂ ਸੀ ਜਿਸ ਵਿਚ ਉਹ ਇਕ ਲਗਜ਼ਰੀ ਯਾਟ ਵਿਚ ਲੇਟੇ ਦਿਸ ਰਹੇ ਹਨ। ਤਸਵੀਰਾਂ ਦੀ ਮੰਨੀਏ ਤਾਂ ਦੋਵਾਂ ਵਿਚਾਲੇ ਕਾਫੀ ਨੇੜਤਾ ਦਿਸ ਰਹੀ ਹੈ। ਅਜਿਹੇ 'ਚ ਇਹ ਕਿਆਸ ਲਾਏ ਜਾ ਰਹੇ ਹਨ ਕਿ ਇਸੇ ਅਫੇਅਰ ਕਾਰਨ ਕਲਾਕਰ ਨੇ ਆਪਣੀ ਪਤਨੀ ਕਾਈਲੀ ਤੋਂ ਤਲਾਕ ਲਿਆ ਹੈ।

PunjabKesari

ਦੱਸ ਦਈਏ ਕਿ ਮਾਈਕਲ ਕਲਾਰਕ ਨੇ ਆਸਟਰੇਲੀਆ ਨੂੰ ਆਈ. ਸੀ. ਸੀ. ਵਰਲਡ ਕੱਪ 2015 ਦਾ ਖਿਤਾਬ ਜਿਤਵਾਇਆ ਸੀ। ਨਾਲ ਹੀ ਉਹ ਟੀ-20 ਵਿਚ ਆਸਟਰੇਲੀਆ ਵੱਲੋਂ ਕਪਤਾਨੀ ਕਰਨ ਵਾਲੇ ਪਹਿਲੇ ਕਪਤਾਨ ਹਨ। ਅਗਸਤ 2015 ਵਿਚ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਕਲਾਰਕ ਨੇ 115 ਟੈਸਟ ਮੈਚਾਂ ਵਿਚ 8643, 245 ਵਨ ਡੇ ਵਿਚ 7981 ਅਤੇ 34 ਟੀ-20 ਮੈਚਾਂ ਵਿਚ 488 ਦੌੜਾਂ ਬਣਾਈਆਂ ਹਨ। ਇਸ਼ ਦੌਰਾਨ ਕਲਾਰਕ ਨੇ ਕੌਮਾਂਤਰੀ ਕ੍ਰਿਕਟ ਵਿਚ ਕੁਲ 36 ਸੈਂਕੜੇ ਲਾਏ ਹਨ। ਕਲਾਰਕ ਆਪਣੇ ਸਮੇਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਗਿਣੇ ਜਾਂਦੇ ਸੀ।

PunjabKesari


Related News