ਪਾਕਿ ਕ੍ਰਿਕਟਰਾਂ ਨੂੰ ਵਿਸ਼ਵ ਕੱਪ ''ਚ ਪਤਨੀਆਂ ਨੂੰ ਨਾਲ ਰੱਖਣ ਦੀ ਮਨਜ਼ੂਰੀ ਨਹੀਂ

5/24/2019 6:39:49 PM

ਨਵੀਂ ਦਿੱਲੀ- ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ ਦੌਰਾਨ ਆਪਣੀਆਂ ਪਤਨੀਆਂ ਜਾਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਨਾਲ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀਆਂ ਨਵੀਆਂ ਨੀਤੀਆਂ ਅਨੁਸਾਰ ਜਿਸ ਵੀ ਖਿਡਾਰੀ ਦੀ ਪਤਨੀ ਜਾਂ ਉਸਦਾ ਪਰਿਵਾਰ ਵਿਸ਼ਵ ਕੱਪ ਲਈ ਜਾਣਾ ਚਾਹੁੰਦਾ ਹੈ, ਉਨ੍ਹਾਂ ਨੂੰ ਟੂਰਨਾਮੈਂਟ ਲਈ ਵੱਖਰੇ ਤੌਰ 'ਤੇ ਰਹਿਣ ਦੇ ਸਾਰੇ ਪ੍ਰਬੰਧ ਖੁਦ ਹੀ ਕਰਨੇ ਪੈਣਗੇ।PunjabKesariਮੰਨਿਆ ਜਾ ਰਿਹਾ ਹੈ ਕਿ ਪੀ. ਸੀ. ਬੀ. ਨੇ ਖਿਡਾਰੀਆਂ ਨੂੰ ਵਿਸ਼ਵ ਕੱਪ ਦੌਰਾਨ ਸਿਰਫ ਖੇਡ 'ਤੇ ਧਿਆਨ ਦੇਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ। ਹਾਲਾਂਕਿ ਹੈਰਿਸ ਸੋਹੇਲ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਨਿੱਜੀ ਕਾਰਨਾਂ ਕਰ ਕੇ ਪਰਿਵਾਰ ਨੂੰ ਨਾਲ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ।