ਅਸੀਂ ਆਦਮੀ ਨੂੰ ਚੰਦ ''ਤੇ ਭੇਜ ਸਕਦੇ ਹਾਂ ਤਾਂ ਫਿਰ ਵਿਸ਼ਵ ਕੱਪ ''ਚ ਰਿਜਰਵ ਦਿਨ ਕਿਉਂ ਨਹੀਂ ਹੋ ਸਕਦਾ : ਰੋਡਸ
Tuesday, Jun 11, 2019 - 11:47 PM (IST)

ਬ੍ਰਿਸਟਲ— ਬੰਗਲਾਦੇਸ਼ ਦੇ ਕੋਚ ਸਟੀਵ ਰੋਡਸ ਨੇ ਮੰਗਲਵਾਰ ਨੂੰ ਇੱਥੇ ਸ਼੍ਰੀਲੰਕਾ ਵਿਰੁੱਧ ਉਸਦੀ ਟੀਮ ਦਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਵਿਸ਼ਵ ਕੱਪ ਦੇ ਪਰੋਗਰਾਮ 'ਚ ਰਿਜਰਵ ਦਿਨਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਰੋਡਸ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਚੰਦ 'ਤੇ ਆਦਮੀ ਨੂੰ ਭੇਜ ਸਕਦੇ ਹਾਂ ਤਾਂ ਫਿਰ ਵਿਸ਼ਵ ਕੱਪ 'ਚ ਰਿਜਰਵ ਦਿਨ ਕਿਉਂ ਨਹੀਂ ਹੋ ਸਕਦਾ, ਜਦਕਿ ਅਸਲ 'ਚ ਇਹ ਲੰਬਾ ਟੂਰਨਾਮੈਂਟ ਹੈ। ਮੌਜੂਦਾ ਵਿਸ਼ਵ ਕੱਪ ਦੇ ਪਿਛਲੇ 5 ਦਿਨਾਂ 'ਚ ਇਹ ਤੀਜਾ ਮੈਚ ਹੈ ਜੋ ਮੀਂਹ ਕਾਰਨ ਰੱਦ ਹੋ ਗਿਆ ਜੋ ਕਿਸੇ ਵੀ ਵਿਸ਼ਵ ਕੱਪ 'ਚ ਰੱਦ ਹੋਣ ਵਾਲੇ ਸਭ ਤੋਂ ਜ਼ਿਆਦਾ ਮੈਚ ਹਨ। ਰੋਡਸ ਨੇ ਕਿਹਾ ਕਿ ਰਿਜਰਵ ਦਿਨ ਦੇ ਲਈ ਕਾਫੀ ਸਮਾਂ ਹੈ ਕਿਉਂਕਿ ਜ਼ਿਆਦਾਤਰ ਟੀਮਾਂ ਦੇ ਮੈਚਾਂ ਦੇ ਵਿਚ ਘੱਟ ਤੋਂ ਘੱਟ 2 ਜਾਂ 3 ਦਿਨ ਦਾ ਸਮਾਂ ਹੈ।